ਹਰਿਆਣਾ ਦੇ CM ਖੱਟਰ ਨੇ ਉਗਲਿਆ ਜ਼ਹਿਰ “ਕਿਸਾਨਾਂ ਨੂੰ ਜਵਾਬ ਦੇਣ ਲਈ ਹਰ ਜ਼ਿਲ੍ਹੇ ‘ਚ ਡਾਂਗਾਂ ਨਾਲ ਖੜ੍ਹੇ ਕਰੋ 1000 ਲੋਕ”

0
1361

ਚੰਡੀਗੜ੍ਹ | ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸੇ ਵਿਚਾਲੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਸਾਨਾਂ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ।

ਚੰਡੀਗੜ੍ਹ ਵਿੱਚ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਖੱਟਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਕਿ ਕਿਸਾਨਾਂ ਵਿਰੁੱਧ ਡਾਂਗਾਂ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਖੜ੍ਹਾ ਕੀਤਾ ਜਾਣਾ ਚਾਹੀਦਾ ਹੈ।

ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਖੱਟਰ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਉੱਤਰ-ਪੱਛਮੀ ਹਰਿਆਣਾ ਦੇ ਹਰ ਜ਼ਿਲ੍ਹੇ ਵਿੱਚ ਆਪਣੇ 500-700 ਜਾਂ 1000 ਲੋਕਾਂ ਨੂੰ ਖੜ੍ਹਾ ਕਰੋ। ਜੇਲ੍ਹ ਜਾਣ ਅਤੇ ਜ਼ਮਾਨਤ ਦੀ ਪ੍ਰਵਾਹ ਨਾ ਕਰੋ। 2-4 ਮਹੀਨੇ ਜੇਲ੍ਹ ‘ਚ ਰਹਿ ਕੇ ਇੰਨੀ ਪੜ੍ਹਾਈ ਹੋ ਜਾਵੇਗੀ ਕਿ ਤੁਸੀਂ ਲੀਡਰ ਬਣ ਕੇ ਨਿਕਲੋਗੇ।

ਦੱਸ ਦੇਈਏ ਕਿ ਖੱਟਰ ਦੇ ਇਸ ਵਿਵਾਦਿਤ ਬਿਆਨ ‘ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਲਟਵਾਰ ਕੀਤਾ ਗਿਆ ਹੈ। ਮੋਰਚੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਬੇਸ਼ਰਮੀ ਨਾਲ ਵਰਕਰਾਂ ਨੂੰ ਡੰਡੇ ਚੁੱਕਣ ਤੇ ਕਿਸਾਨਾਂ ‘ਤੇ ਹਮਲੇ ਲਈ ਉਕਸਾਇਆ ਹੈ।

ਸੰਯੁਕਤ ਕਿਸਾਨ ਮੋਰਚਾ ਨੇ ਖੱਟਰ ਨੇ ਇਸ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਖੱਟਰ ਆਪਣੇ ਇਸ ਬਿਆਨ ਲਈ ਤੁਰੰਤ ਮੁਆਫੀ ਮੰਗਣ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ।