ਜਲੰਧਰ ‘ਚ ਵੀ ਭਾਰਤ ਬੰਦ ਨੂੰ ਮਿਲਿਆ ਭਾਰੀ ਸਮਰਥਨ, ਥਾਂ-ਥਾਂ ਰੋਡ ਕੀਤੇ ਜਾਮ, ਨਹੀਂ ਚੱਲੀ ਕੋਈ ਬੱਸ, ਜਾਣੋ ਸ਼ਹਿਰ ਦਾ ਹਾਲ

0
1116

ਜਲੰਧਰ | ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸੇ ਤਹਿਤ ਅੱਜ ਦੇਸ਼ ਦੇ ਹਰ ਰਾਜ ਮਾਰਗ ਅਤੇ ਚੌਕਾਂ ‘ਤੇ ਕਿਸਾਨ ਧਰਨਾ ਲਾਈ ਬੈਠੇ ਹਨ।

ਇਸ ਦੌਰਾਨ ਜਲੰਧਰ ‘ਚ ਵੀ ਭਾਰਤ ਬੰਦ ਨੂੰ ਪੂਰਾ ਸਮਰਥਨ ਮਿਲਿਆ ਹੈ। ਜਲੰਧਰ ਦਾ ਬੱਸ ਅੱਡਾ ਸੁੰਨਾ ਦਿਖਾਈ ਦੇ ਰਿਹਾ ਹੈ ਤੇ ਕੋਈ ਵੀ ਬੱਸ ਨਹੀਂ ਚੱਲੀ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਆਉਣ-ਜਾਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਹੈ। ਸਕੂਲ-ਕਾਲਜ ਤੇ ਬਹੁਤ ਸਾਰੇ ਅਦਾਰੇ ਬੰਦ ਹਨ, ਸਿਰਫ ਐਮਰਜੈਂਸੀ ਸੇਵਾਵਾਂ ਨੂੰ ਹੀ ਚਾਲੂ ਰੱਖਿਆ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰ ਦਕੋਹਾ ਰੇਲਵੇ ਫਾਟਕ ‘ਤੇ ਇਕ ਮਾਲ ਗੱਡੀ ਨੂੰ ਰੋਕ ਕੇ ਪ੍ਰਦਰਸ਼ਨ ਕਰ ਰਹੇ ਹਨ। ਆਦਮਪੁਰ ਟੀ-ਪੁਆਇੰਟ, ਭੋਗਪੁਰ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।