Backless Top ਪਹਿਨ ਕੇ ਨਿਕਲੀ Urfi Javed, ਫੈਨਜ਼ ਨੇ ਉਡਾਇਆ ਮਜ਼ਾਕ, ਉਰਫੀ ਬੋਲੀ- ਮੈਨੂੰ ਮੁਸਲਿਮ ਹੋਣ ਕਰਕੇ ਕੀਤਾ ਜਾ ਰਿਹਾ ਹੈ ਟ੍ਰੋਲ

0
2908

ਮੁੰਬਈ | ਉਰਫੀ ਜਾਵੇਦ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ।

ਉਰਫੀ ਅਕਸਰ ਆਪਣੇ ਪਹਿਰਾਵੇ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ ਤੇ ਕਾਫੀ ਟ੍ਰੋਲ ਵੀ ਹੁੰਦੀ ਹੈ। ਉਰਫੀ ਨੇ ਕਿਹਾ ਕਿ ਉਸ ਨੂੰ ਮੁਸਲਿਮ ਹੋਣ ਕਰਕੇ ਟ੍ਰੋਲ ਕੀਤਾ ਜਾਂਦਾ ਹੈ। ਹਾਲ ਹੀ ‘ਚ ਉਸ ਨੂੰ ਇਕ ਬ੍ਰਾ ਉਤੇ ਟੌਪ ਕ੍ਰੌਪ ਡੈਨਿਮ ਜੈਕਟ ਪਹਿਨਣ ਕਾਰਨ ਟ੍ਰੋਲ ਕੀਤਾ ਗਿਆ ਸੀ, ਜਦੋਂ ਕਿ ਉਹ ਪੈਂਟ ਦੇ ਬਟਨ ਨੂੰ ਖੋਲ੍ਹ ਕੇ ਏਅਰਪੋਰਟ ਪਹੁੰਚੀ ਸੀ।

ਹਾਲ ਹੀ ‘ਚ ਵਾਇਰਲ ਹੋਈਆਂ ਫੋਟੋਆਂ ‘ਚ ਉਹ Backless Top ਪਹਿਨਣ ਕਰਕੇ ਚਰਚਾ ਵਿੱਚ ਹੈ, ਜਿਸ ਦੀ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ, ਜਿਸ ਕਰਕੇ ਉਸ ਦਾ ਮਜ਼ਾਕ ਉਡਾਇਆ ਗਿਆ।