ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਬਣੇ ਡਿਪਟੀ ਸੀਐਮ, ਮੰਤਰੀਆਂ ਦਾ ਐਲਾਨ ਬਾਅਦ ‘ਚ

0
9262

ਚੰਡੀਗੜ੍ਹ/ਅੰਮ੍ਰਿਤਸਰ/ਗੁਰਦਾਸਪੁਰ | ਚਰਨਜੀਤ ਸਿੰਘ ਚੰਨੀ ਸਹੁੰ ਚੁੱਕਣ ਤੋਂ ਬਾਅਦ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣ ਚੁੱਕੇ ਹਨ। ਚਰਨਜੀਤ ਚੰਨੀ ਦੇ ਨਾਲ ਸਿਰਫ 2 ਡਿਪਟੀ ਸੀਐਮ ਨੇ ਸਹੁੰ ਚੁੱਕੀ ਹੈ।

ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ।

ਪੰਜਾਬ ਨੂੰ ਪਹਿਲੀ ਵਾਰ ਚੰਨੀ ਦੇ ਰੂਪ ਵਿੱਚ ਦਲਿਤ ਸੀਐਮ ਮਿਲਿਆ ਹੈ। ਸਾਰੇ ਵਰਗਾਂ ਨੂੰ ਨੁਮਾਇੰਦਗੀ ਦੇਣ ਲਈ ਜੱਟ ਸਿੱਖ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਦੂਜਾ ਡਿਪਟੀ ਸੀਐਮ ਹਿੰਦੂ ਹੈ ਜੋ ਕਿ ਓਪੀ ਸੋਨੀ ਨੂੰ ਬਣਾਇਆ ਹੈ।

ਚੰਨੀ, ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ, ਇਹ ਤਿੰਨੋ ਕੈਪਟਨ ਦੇ ਕਰੀਬੀ ਰਹੇ ਹਨ।

ਸਹੁੰ ਚੁੱਕ ਸਮਾਗਮ ਵਿੱਚ ਰਾਹੁਲ ਗਾਂਧੀ ਵੀ ਪਹੁੰਚੇ ਸਨ।

ਅੱਜ ਸਿਰਫ ਇਨ੍ਹਾਂ ਤਿੰਨਾਂ ਨੇ ਹੀ ਸਹੁੰ ਚੁੱਕੀ ਹੈ। ਚੰਨੀ ਦੀ ਨਵੀਂ ਟੀਮ ਬਾਰੇ ਸ਼ਾਮ ਤੱਕ ਫੈਸਲਾ ਕੀਤਾ ਜਾਵੇਗਾ। ਸੀਐਮ ਦੇ ਅਸਤੀਫੇ ਤੋਂ ਬਾਅਦ ਹੁਣ ਸਾਰੇ ਮੰਤਰੀਆਂ ਨੂੰ ਵੀ ਮੁੜ ਤੋਂ ਸਹੁੰ ਚੁੱਕਣੀ ਪਵੇਗੀ।

ਹੁਣ ਵੇਖਣਾ ਹੋਵੇਗਾ ਕਿ ਕਿਸ ਨੂੰ ਕਿਹੜਾ ਮੰਤਰਾਲਾ ਮਿਲਦਾ ਹੈ।

(ਨੋਟ – (ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ) ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)