ਮੈਨੇਜਰ ਵਲੋਂ ਖੁਦਕੁਸ਼ੀ ਦੇ ਮਾਮਲੇ ‘ਚ ਦੋਸ਼ੀਆਂ ‘ਤੇ ਕਾਰਵਾਈ ਨਾ ਕਰਨ ਤੇ ਪਰਿਵਾਰਕ ਮੈਂਬਰ ਸਮਾਜਕ ਜਥੇਬੰਦਿਆਂ ਸਮੇਤ ਉਤਰੇ ਸੜਕ ‘ਤੇ

    0
    418

    ਬਰਨਾਲਾ. ਧਨੋਲਾ ਦੀ ਕੋਆਪਰੇਟਿਵ ਐਗ੍ਰੀਕਲਚਰ ਸੁਸਾਇਟੀ ਦੇ ਮੈਨੇਜਰ ਹਰਮੇਲ ਸਿੰਘ ਨੇ 18 ਫਰਵਰੀ ਨੂੰ ਖੁਦਕੁਸ਼ੀ ਕਰ ਲਈ ਸੀ। ਉਸਦੇ ਪਰਿਵਾਰ ਦੇ ਮੈਂਬਰਾਂ, ਸਿਆਸੀ ਤੇ ਸਮਾਜਕ ਜਥੇਬੰਦੀਆਂ ਨੇ ਇਨਸਾਫ ਲਈ ਸੜਕ ਤੇ ਆ ਕੇ ਪ੍ਰਦਰਸ਼ਨ ਕੀਤਾ। ਹਰਮੇਲ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਹਰਮੇਲ ਨੂੰ ਸੁਸਾਇਟੀ ਨਾਲ ਜੁੜੇ ਉੱਚ ਜਾਤੀ ਦੇ ਲੌਕਾਂ ਵਲੋਂ ਤੰਗ ਕੀਤਾ ਜਾਂਦਾ ਸੀ। ਜਿਸ ਕਰਕੇ ਉਸਨੇ ਦੁਖੀ ਹੋ ਕੇ ਖੁਦਕੁਸ਼ੀ ਕੀਤੀ ਤੇ ਪੁਲਸ ਵਲੋਂ ਇਸ ਮਾਮਲੇ ‘ਚ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ।

    ਇਸ ਬਾਰੇ ਬਸਪਾ ਆਗੂ ਡਾ. ਮੱਖਣ ਸਿੰਘ ਦਾ ਕਹਿਣਾ ਹੈ ਕਿ ਜੇਕਰ ਇਸ ਤਰਾਂ ਕਿਸੇ ਉੱਚ ਜਾਤੀ ਦੇ ਅਫਸਰ ਜਾਂ ਨੇਤਾ ਦੀ ਮੌਤ ਹੋਈ ਹੁੰਦੀ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗਿਰਫਤਾਰ ਕਰ ਲੈਣਾ ਸੀ। ਪਰ ਇਸ ਦਲਿਤ ਅਫਸਰ ਦੀ ਮੌਤ ਤੇ ਪੁਲਸ ਮਾਮਲਾ ਦਰਜ ਕਰਨ ਵਿੱਚ ਵੀ ਢਿਲ ਵਰਤ ਰਹੀ ਹੈ। ਇਸ ਕਰਕੇ ਹਰਮੇਲ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਸੜਕ ਤੇ ਉਤਰਨਾ ਪਿਆ। ਹਰਮੇਲ ਦੇ ਬੇਟੇ ਨੇ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਦਾ ਸਾਥ ਦਿੱਤਾ। ਉਸਦੇ ਪਿਤਾ ਨੇ 18 ਫਰਵਰੀ ਨੂੰ ਜਹਰਿਲੀ ਚੀਜ ਨਿਗਲ ਕੇ ਖੁਦਕੁਸ਼ੀ ਕੀਤੀ ਸੀ ਪਰ ਪੁਲਸ ਨੇ ਰਾਤ ਤੱਕ ਉਹਨਾਂ ਦੇ ਬਿਆਨ ਨਹੀਂ ਲਏ। ਜਦੋਂ ਦੇਰ ਰਾਤ ਪਰਚਾ ਦਰਜ ਕੀਤਾ ਤਾਂ ਪੁਲਸ ਨੇ ਇਸਦੀ ਜਾਣਕਾਰੀ ਖੁਦ ਹੀ ਦੋਸ਼ੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ।

    ਐਸਐਚੳ ਧਨੋਲਾ ਹਾਕਮ ਸਿੰਘ ਨੇ ਕਿਹਾ ਕਿ ਉਹ 18 ਫਰਵਰੀ ਦੁਪਹਿਰ ਤੋਂ ਹੀ ਪਰਿਵਾਰ ਨੂੰ ਬਿਆਨ ਦੇਣ ਲਈ ਸੱਦ ਰਹੇ ਸਨ, ਪਰ ਪਰਿਵਾਰਕ ਮੈਂਬਰ ਰਾਤ 11 ਵਜੇ ਤੱਕ ਨਹੀਂ ਆਏ। ਇਸ ਦੌਰਾਨ ਦੋਸ਼ੀ ਫਰਾਰ ਹੋ ਗਏ। ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਤੇ ਛੇਤੀ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।