ਸੋਸ਼ਲ ਮੀਡੀਆ ‘ਤੇ 9ਵੀਂ ਦੇ ਵਿਦਿਆਰਥੀ ਨੇ ਸਹਿਪਾਠੀ ਦੀ Fake ID ਬਣਾ ਕੇ ਲਿਖਿਆ ‘ਮੈਂ ਗੇ ਹਾਂ’, ਡਿਲੀਟ ਕਰਨ ਨੂੰ ਕਿਹਾ ਤਾਂ ਦਾਤਰ ਨਾਲ ਕੀਤਾ ਹਮਲਾ

0
1976

ਫਿਲੌਰ | ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ‘ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ 9ਵੀਂ ਕਲਾਸ ‘ਚ ਪੜ੍ਹਨ ਵਾਲਾ 14 ਸਾਲਾ ਵਿਦਿਆਰਥੀ ਜੋ ਆਪਣੇ ਸਕੂਲ ਬੈਗ ‘ਚ ਪ੍ਰੀਖਿਆ ਬੋਰਡ ਦੇ ਨਾਲ ਦਾਤ ਲੁਕਾ ਕੇ ਲਿਆਇਆ, ਨੇ ਸਿਰ ‘ਤੇ ਹਮਲਾ ਕਰਕੇ ਆਪਣੇ ਸਹਿਪਾਠੀ 13 ਸਾਲ ਬੱਚੇ ਦੀ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ।

ਖੂਨ ਨਾਲ ਲੱਥਪਥ ਵਿਦਿਆਰਥੀ ਨੂੰ ਉਸ ਦੇ ਦੋਸਤ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਦੇ ਸਿਰ ‘ਤੇ 8 ਟਾਂਕੇ ਲਾਏ।

ਸਿਵਲ ਹਸਪਤਾਲ ‘ਚ ਜ਼ਖਮੀ ਵਿਦਿਆਰਥੀ ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ‘ਚ 9ਵੀਂ ਕਲਾਸ ਦਾ ਵਿਦਿਆਰਥੀ ਹੈ। ਉਸ ਦੇ ਹੀ ਕਲਾਸ ‘ਚ ਪੜ੍ਹਨ ਵਾਲੇ ਇਕ ਵਿਦਿਆਰਥੀ ਨੇ ਉਸ ਦੇ ਨਾਂ ਦਾ ਫੇਸਬੁਕ ਅਕਾਊਂਟ ਤੇ ਨਕਲੀ ਆਈਡੀ ਬਣਾ ਕੇ ਉਸ ਦੀ ਫੋਟੋ ਲਗਾ ਕੇ ਹੇਠਾਂ ‘ਮੈਂ ਗੇ ਹਾਂ’ ਲਿਖ ਦਿੱਤਾ ਅਤੇ ਜੋ ਕੋਈ ਵੀ ਮੇਰੇ ‘ਚ ਦਿਲਚਸਪੀ ਰੱਖਦਾ ਹੈ, ਉਹ ਇਸ ਨੰਬਰ ‘ਤੇ ਸੰਪਰਕ ਕਰ ਸਕਦਾ ਹੈ। ਉਹ ਫੋਨ ਨੰਬਰ ਉਸ ਦੀ ਮਾਂ ਦਾ ਸੀ, ਜਿਸ ਕਰਕੇ ਲੋਕ ਉਸ ਦੀ ਮਾਂ ਨੂੰ ਫੋਨ ਕਰਕੇ ਗੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਤਣਾਅ ‘ਚ ਰਹਿਣ ਲੱਗਾ।

ਪੀੜਤ ਬੱਚੇ ਨੇ ਦੱਸਿਆ ਕਿ ਉਸ ਨੇ ਆਪਣੇ ਸਹਿਪਾਠੀ ਨੂੰ ਮਿਲ ਕੇ ਫੇਸਬੁੱਕ ‘ਤੇ ਬਣਾਈ ਨਕਲੀ ਆਈਡੀ ਡਿਲੀਟ ਕਰਨ ਨੂੰ ਕਿਹਾ ਸੀ। ਅੱਜ ਉਸ ਦਾ ਸਾਇੰਸ ਦਾ ਪੇਪਰ ਸੀ। ਸਵੇਰੇ 10 ਵਜੇ ਉਹ ਸਕੂਲ ਗਿਆ। ਉਥੇ ਉਸ ਦਾ ਸਹਿਪਾਠੀ ਆਰੋਪੀ ਮਿਲਿਆ ਤਾਂ ਉਸ ਨੇ ਉਸ ਨੂੰ ਦੁਬਾਰਾ ਆਈਡੀ ਡਿਲੀਟ ਕਰਨ ਨੂੰ ਕਿਹਾ ਤਾਂ ਉਸ ਨੇ ਅੱਗੋਂ ਧਮਕੀ ਦਿੱਤੀ ਕਿ ਉਹ ਨਹੀਂ ਕਰੇਗਾ, ਜੋ ਮਰਜ਼ੀ ਕਰ ਲੈ।

2 ਵਜੇ ਪੇਪਰ ਖਤਮ ਹੋਣ ਤੋਂ ਬਾਅਦ ਉਹ ਕਲਾਸ ‘ਚੋਂ ਬਾਹਰ ਨਿਕਲਿਆ ਤਾਂ ਸਕੂਲ ਦੀ ਹੱਦ ਦੇ ਅੰਦਰ ਹੀ 15-20 ਅਣਜਾਣ ਲੜਕੇ ਖੜ੍ਹੇ ਸੀ, ਜਿਨ੍ਹਾਂ ਨੇ ਉਸ ਨੂੰ ਰੋਕ ਲਿਆ। ਉਹ ਜਿਵੇਂ ਹੀ ਰੁਕਿਆ, ਉਸ ਦਾ ਸਹਿਪਾਠੀ ਪਿੱਛੋਂ ਆਇਆ, ਆਪਣੇ ਬੈਗ ‘ਚੋਂ ਦਾਤ ਕੱਢਿਆ ਅਤੇ ਉਸ ਦੇ ਸਿਰ ‘ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਆਰੋਪੀ ਉਥੋਂ ਭੱਜ ਗਏ।

(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)