ਜਲੰਧਰ | ਪੁਲਿਸ ਨੇ ਡਰੱਗ ਰੈਕੇਟ ਦੇ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਇਹ ਗੈਂਗ ਸਮੱਗਲਰਾਂ ਨਾਲ ਮਿਲ ਕੇ ਪੰਜਾਬ ‘ਚ ਡਰੱਗਸ ਦੀ ਸਪਲਾਈ ਕਰ ਰਿਹਾ ਸੀ।
ਗੈਂਗ ਦੇ 2 ਮੈਂਬਰ ਪੁਲਿਸ ਦੇ ਹੱਥ ਚੜ੍ਹੇ ਹਨ। ਇਨ੍ਹਾਂ ਸਮੱਗਲਰਾਂ ਤੋਂ 100 ਕਰੋੜ ਰੁਪਏ ਦੀ ਹੈਰੋਇਨ ਫੜਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ।
ਜਾਣਕਾਰੀ ਮੁਤਾਬਕ ਜਲੰਧਰ ਦੇ ਸਮੱਗਲਰ ਨੂੰ 100 ਕਰੋੜ ਦੀ ਹੈਰੋਇਨ ਸਣੇ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਕੋਲੋਂ ਕਰੀਬ 20 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਕਪੂਰਥਲਾ ਦੇ SSP ਹਰਕੰਵਲਪ੍ਰੀਤ ਸਿੰਘ ਦੀ ਸੂਚਨਾ ‘ਤੇ ਪੁਲਿਸ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜਿਥੇ ਡਰੱਗ ਸਮੱਗਲਰ ਫੜੇ ਗਏ।
ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਵੇਂ ਸਮੱਗਲਰਾਂ ਦੀ ਪਛਾਣ ਹੋ ਗਈ ਹੈ। ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾਂ ਤੇ ਹੁਸ਼ਿਆਰਪੁਰ ਦੇ ਬਲਵਿੰਦਰ ਸਿੰਘ ਨੂੰ 100 ਕਰੋੜ ਦੀ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਪੁਲਿਸ ਜਾਂਚ ‘ਚ ਪਤਾ ਲੱਗਾ ਹੈ ਕਿ ਸਮੱਗਲਰਾਂ ਦੇ ਸੰਬੰਧ ਗੈਂਗਸਟਰਾਂ ਨਾਲ ਹਨ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।