ਰੱਖੜੀ ਵਾਲੇ ਦਿਨ ਵਾਪਰੀ ਘਟਨਾ, ਘਰ ‘ਚ ਕੋਈ ਨਾ ਹੋਣ ਕਾਰਨ ਚੋਰ ਘਰੋਂ 7 ਤੋਲੇ ਸੋਨਾ, 50 ਹਜ਼ਾਰ ਦੀ ਨਕਦੀ, ਮੋਬਾਇਲ ਤੇ DVR ਲੈ ਉਡੇ

0
2930

ਤਰਨਤਾਰਨ (ਬਲਜੀਤ ਸਿੰਘ) | ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਤਲਵੰਡੀ ਮੁਸਤਦਾ ਸਿੰਘ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ 7 ਤੋਲੇ ਸੋਨਾ, 50 ਹਜ਼ਾਰ ਦੀ ਨਕਦੀ, ਇਕ ਮੋਬਾਇਲ ਅਤੇ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਲੈ ਕੇ ਫਰਾਰ ਹੋ ਗਏ।

ਘਰ ਦੇ ਮਾਲਕ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਰੱਖੜੀ ਬੰਨ੍ਹਣ ਆਪਣੀ ਮਾਤਾ ਮਨਜਿੰਦਰ ਕੌਰ ਅਤੇ ਪਤਨੀ ਨਾਲ ਰਿਸ਼ਤੇਦਾਰੀ ‘ਚ ਗਿਆ ਹੋਇਆ ਸੀ। ਉਸ ਦਾ ਛੋਟਾ ਭਰਾ ਸਤਨਾਮ ਸਿੰਘ ਪਿੱਛੋਂ ਦੁਕਾਨ ‘ਤੇ ਚਲਾ ਗਿਆ ਤੇ ਪਿਤਾ ਖੇਤਾਂ ‘ਚ ਕੰਮ ਕਰਨ ਚਲਾ ਗਿਆ।

ਘਰ ਵਿੱਚ ਕੋਈ ਨਾ ਹੋਣ ਕਾਰਨ ਘਰ ਦੇ ਪਿੱਛੋਂ ਕੰਧ ਰਾਹੀਂ ਕੋਈ ਵਿਅਕਤੀ ਸਾਡੇ ਘਰ ਦਾਖ਼ਲ ਹੋਇਆ, ਜਿਸ ਨੇ ਘਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਕੱਟ ਦਿੱਤਾ, ਜਿਸ ਤੋਂ ਬਾਅਦ ਉਸ ਨੇ ਘਰ ਦੀਆਂ ਅਲਮਾਰੀਆਂ ਤੋੜ ਕੇ 7 ਤੋਲੇ ਸੋਨਾ, 50 ਹਜ਼ਾਰ ਦੀ ਨਕਦੀ ਤੇ ਇਕ ਮੋਬਾਇਲ ਚੋਰੀ ਕਰ ਲਿਆ।

ਪੀੜਤ ਵਿਅਕਤੀ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਸ ਚੌਕੀ ਘਰਿਆਲਾ ਨੂੰ ਤੁਰੰਤ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ  ਘਟਨਾ ਸਥਾਨ ਦਾ ਜਾਇਜ਼ਾ ਲਿਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਏਐੱਸਆਈ ਦਰਸ਼ਨ ਸਿੰਘ ਨੇ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)