IMPORTANT UPDATE : ਸੋਮਵਾਰ ਨੂੰ ਵੀ ਜਲੰਧਰ ‘ਚ ਨੈਸ਼ਨਲ ਹਾਈਵੇ ਕਿਸਾਨ ਰੱਖਣਗੇ ਬੰਦ, ਚੰਡੀਗੜ੍ਹ ਵਿੱਚ ਸਰਕਾਰ ਨਾਲ ਅੱਜ ਵੀ ਮੀਟਿੰਗ; ਜਾਣੋ ਕਿਹੜੇ ਰਸਤਿਆਂ ਤੋਂ ਹੋ ਸਕਦਾ ਹੈ ਸਫਰ

0
5091

ਜਲੰਧਰ/ਕਪੂਰਥਲਾ/ਲੁਧਿਆਣਾ | ਗੰਨੇ ਦੇ ਸਮੱਰਥਣ ਮੁੱਲ੍ਹ ਨੂੰ ਵਧਾਉਣ ਨੂੰ ਲੈ ਕੇ ਕਿਸਾਨ ਅੱਜ ਵੀ ਧਰਨੇ ਉੱਤੇ ਬੈਠੇ ਹਨ। ਸੋਮਵਾਰ ਨੂੰ ਵੀ ਜਲੰਧਰ ਦੇ ਧੰਨੋਵਾਲੀ ਫਾਟਕ ਅਤੇ ਨੈਸ਼ਨਲ ਹਾਈਏ ਉੱਤੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ।

ਸੋਮਵਾਰ ਨੂੰ ਦੁਪਹਿਰ 3 ਵਜੇ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਵੇਗੀ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਕਿਸਾਨ ਦੱਸਣਗੇ। ਫਿਲਹਾਲ ਕਿਸਾਨਾਂ ਦਾ ਐਲਾਨ ਹੈ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਮੰਗਲਵਾਰ ਤੋਂ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ।

ਕਿਸਾਨ ਰਾਮਾਮੰਡੀ ਇਲਾਕੇ ਤੋਂ ਥੋੜ੍ਹਾ ਅੱਗੇ ਧੰਨੋਵਾਲੀ ਫਾਟਕ ਦੇ ਸਾਹਮਣੇ ਨੈਸ਼ਨਲ ਹਾਈਵੇ ਉੱਤੇ ਧਰਨਾ ਲਗਾ ਕੇ ਬੈਠੇ ਹਨ। ਇਸ ਧਰਨੇ ਕਰਕੇ ਜਲੰਧਰ ਤੋਂ ਫਗਵਾੜਾ-ਲੁਧਿਆਣਾ ਅਤੇ ਲੁਧਿਆਣਾ ਵੱਲੋਂ ਜਲੰਧਰ ਆਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀਏਪੀ ਜਲੰਧਰ ਤੋਂ ਅੰਮ੍ਰਿਤਸਰ ਅਤੇ ਹੋਰ ਉਸ ਪਾਸੇ ਜਾਣ ਲਈ ਕੋਈ ਬੰਦ ਨਹੀਂ ਹੈ। ਜਲੰਧਰ ਤੋਂ ਅੰਮ੍ਰਿਤਸਰ ਅਸਾਨੀ ਨਾਲ ਜਾਇਆ ਜਾ ਸਕਦਾ ਹੈ।

ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਜੇਕਰ ਮੰਗਾਂ ਮੰਨਦੀ ਹੈ ਤਾਂ ਠੀਕ ਨਹੀਂ ਤਾਂ ਅਸੀਂ ਪੂਰਾ ਪੰਜਾਬ ਬੰਦ ਕਰ ਦਿਆਂਗੇ।

ਚੰਡੀਗੜ੍ਹ-ਫਗਵਾੜਾ ਵੱਲੋਂ ਜਲੰਧਰ ਆਉਣ ਲਈ ਰੂਟ

ਫਗਵਾੜਾ ਸ਼ਹਿਰ ਤੋਂ ਵਾਇਆ ਜੰਡਿਆਲਾ– ਜਮਸ਼ੇਰ, 66 ਫੁੱਟੀ ਰੋਡ, ਸਮਰਾ ਚੌਕ, ਬੱਸ ਸਟੈਂਡ ਜਲੰਧਰ ਰੂਟ।

ਵਾਇਆ ਟੀ-ਪੁਆਇੰਟ ਮੈਕਡੋਨਲਡ– ਪੁਰਾਣੀ ਫਗਵਾੜਾ ਰੋਡ, ਫਗਵਾੜਾ ਚੌਕ ਕੈਂਟ, ਕੈਂਟ ਏਰੀਆ, ਡਿਫੈਂਸ ਕਾਲੋਨੀ, ਬੱਸ ਸਟੈਂਡ ਜਲੰਧਰ ਰੂਟ।

ਵਾਇਆ ਮੇਹਟੀਆਣਾ/ਹੁਸ਼ਿਆਰਪੁਰ– ਆਦਮਪੁਰ, ਜੰਡੂਸਿੰਘਾ, ਲੰਮਾ ਪਿੰਡ ਚੌਕ, PAP ਚੌਕ, BSF ਚੌਕ, ਬੱਸ ਸਟੈਂਡ ਜਲੰਧਰ ਰੂਟ।

ਹੁਸ਼ਿਆਰਪੁਰ ਤੋਂ ਜਲੰਧਰ ਆਉਣ-ਜਾਣ ਲਈ :

ਬੱਸ ਸਟੈਂਡ ਜਲੰਧਰ ਤੋਂ BSF ਚੌਕ– ਗੁਰੂ ਨਾਨਕਪੁਰਾ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਜੰਡੀਸਿੰਘਾ, ਆਦਮਪੁਰ, ਹੁਸ਼ਿਆਰਪੁਰ ਰੂਟ।

ਹੁਸ਼ਿਆਰਪੁਰ ਤੋਂ ਜਲੰਧਰ ਸ਼ਹਿਰ ਆਉਣ ਲਈ ਜੰਡੂਸਿੰਘਾ, ਰਾਮਾ ਮੰਡੀ ਚੌਕ, PAP ਚੌਕ, BSF ਚੌਕ, ਬੱਸ ਸਟੈਂਡ ਜਲੰਧਰ ਰੂਟ।

Whatsapp ਗਰੁੱਪ ਨਾਲ ਜੁੜੋ ਅਤੇ ਹਰ ਜਾਣਕਾਰੀ ਨਾਲ ਹੋਵੋ ਅਪਡੇਟ

ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।