ਮੁਕਤਸਰ ‘ਚ ਪੁਲਿਸ ਦਾ ਕਾਰਨਾਮਾ : ਬਿਨਾਂ ਸਰਚ ਵਾਰੰਟ ਦੇ ਘਰ ਦਾ ਗੇਟ ਟੱਪ ਕੇ ਅੰਦਰ ਵੜੇ ਮੁਲਾਜ਼ਮ, ਘਰ ‘ਚ ਇਕੱਲੀਆਂ ਸਨ ਔਰਤਾਂ, ਵੀਡੀਓ ਵਾਇਰਲ

0
3632

ਸ੍ਰੀ ਮੁਕਤਸਰ ਸਾਹਿਬ ‘ਚ ਪੁਲਿਸ ਮੁਲਾਜ਼ਮਾਂ ਦੀ ਕਾਰਵਾਈ ਸਵਾਲਾਂ ਦੇ ਘੇਰੇ ਚ ਹੈ। ਆਰੋਪ ਹੈ ਕਿ ਪੁਲਿਸ ਮੁਲਾਜ਼ਮ ਬਿਨਾਂ ਸਰਚ ਵਾਰੰਟ ਦੇ ਘਰ ਚ ਰੇਡ ਕਰਨ ਪਹੁੰਚ ਗਏ, ਉਹ ਵੀ ਘਰ ਦਾ ਗੇਟ ਟੱਪ ਕੇ। ਜਿਸ ਵੇਲੇ ਛਾਪਾ ਮਾਰਿਆ ਗਿਆ, ਉਸ ਸਮੇਂ ਘਰ ਚ ਸਿਰਫ ਔਰਤਾਂ ਹੀ ਮੌਜੂਦ ਸਨ। ਪੁਲਿਸ ਦੀ ਇਸ ਕਾਰਵਾਈ ਤੇ ਸਵਾਲ ਉਠ ਰਹੇ ਹਨ।

ਸ੍ਰੀ ਮੁਕਤਸਰ ਸਾਹਿਬ (ਤਰਸੇਮ) | ਸੋਸ਼ਲ ਮੀਡੀਆ ‘ਤੇ ਪੁਲਿਸ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੁਕਤਸਰ ਪੁਲਿਸ ਮੁਲਾਜ਼ਮ ਘਰ ਦਾ ਮੇਨ ਗੇਟ ਟੱਪ ਕੇ ਅੰਦਰ ਜਾਂਦੇ ਨਜ਼ਰ ਆ ਰਹੇ ਹਨ। ਘਰਵਾਲਿਆਂ ਦਾ ਆਰੋਪ ਹੈ ਕਿ ਪੁਲਿਸ ਬਿਨਾਂ ਸਰਚ ਵਾਰੰਟ ਤੋਂ ਉਨ੍ਹਾਂ ਦੇ ਘਰ ਦਾ ਗੇਟ ਟੱਪ ਕੇ ਅੰਦਰ ਆ ਗਏ। 10 ਤੋਂ 15 ਪੁਲਿਸ ਮੁਲਾਜ਼ਮ ਸਨ, ਜੋ ਉਨ੍ਹਾਂ ਦੇ ਘਰ ਦੀ ਤਲਾਸ਼ੀ ਲੈਣ ਲੱਗ ਪਏ।

ਘਰਵਾਲਿਆਂ ਨੇ ਦੱਸਿਆ ਕਿ ਅਸੀਂ ਘਰ ਮੌਜੂਦ ਨਹੀਂ ਸੀ ਤੇ ਕੁਝ ਪੁਲਿਸ ਵਾਲੇ ਉਨ੍ਹਾਂ ਦੇ ਘਰ ਆਏ ਤੇ ਤਲਾਸ਼ੀ ਲੈਣ ਲੱਗ ਪਏ। ਉਸ ਦਿਨ ਸਾਡੇ ਘਰ ਔਰਤਾਂ ਹੀ ਮੌਜੂਦ ਸਨ। ਤਲਾਸ਼ੀ ਦੌਰਾਨ ਪੁਲਿਸ ਨੂੰ ਸਾਡੇ ਘਰ ਕੁਝ ਵੀ ਨਹੀਂ ਮਿਲਿਆ। ਬਾਅਦ ਵਿਚ ਸਾਡੇ ਘਰ ਖੜ੍ਹੇ 2 ਮੋਟਰਸਾਈਕਲ ਲੈ ਗਏ, ਜੋ ਕਿ ਅਜੇ ਵੀ ਪੁਲਿਸ ਚੌਕੀ ਵਿੱਚ ਹਨ।

ਪੁਲਿਸ ਨੇ ਸਾਡੇ ਰਿਸ਼ਤੇਦਾਰਾਂ ‘ਤੇ 8 ਮਹੀਨੇ ਪਹਿਲਾਂ ਚਿੱਟੇ ਦਾ ਝੂਠਾ ਕੇਸ ਪਾਇਆ ਸੀ। 31 ਜੁਲਾਈ ਨੂੰ ਪੁਲਿਸ ਸਾਡੇ ਘਰ ਤਲਾਸ਼ੀ ਲੈਣ ਆਈ ਤੇ ਉਦੋਂ ਹੀ ਸਾਡੇ ਮੋਟਰਸਾਈਕਲ ਪੁਲਿਸ ਆਪਣੇ ਨਾਲ ਲੈ ਗਈ, ਜੋ ਕਿ ਸਾਨੂੰ ਅਜੇ ਤੱਕ ਨਹੀਂ ਮਿਲੇ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਥਾਣਾ ਸਿਟੀ ਦੇ ਇੰਸਪੈਕਟਰ ਅੰਗਰੇਜ਼ ਸਿੰਘ ਨਾਲ ਜਦੋਂ ਇਸ ਵਾਇਰਲ ਵੀਡੀਓ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)