ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਤੇਜ਼ ਰਫ਼ਤਾਰ 2 ਕਾਰਾਂ ਦੀ ਭਿਆਨਕ ਟੱਕਰ ‘ਚ 5 ਦੀ ਮੌਤ, 2 ਗੰਭੀਰ ਜ਼ਖਮੀ

0
2027

ਤਰਨਤਾਰਨ (ਬਲਜੀਤ) | ਤਰਨਤਾਰਨ ਦੇ ਪਿੰਡ ਕੱਦ ਗਿੱਲ ਨੇੜੇ ਸ਼ਾਮ 4 ਵਜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਤੇਜ਼ ਰਫ਼ਤਾਰ 2 ਕਾਰਾਂ ਦੀ ਹੋਈ ਆਹਮੋ-ਸਾਹਮਣੇ ਭਿਆਨਕ ਟੱਕਰ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਗਈ, ਜਦਕਿ ਵੈਨਿਊ ਕਾਰ ਸਵਾਰ ਇਕ ਵਿਅਕਤੀ ਨੇ ਸਾਢੇ 4 ਘੰਟੇ ਬਾਅਦ ਇਲਾਜ ਦੌਰਾਨ ਦਮ ਤੋੜਿਆ। 2 ਦੀ ਹਾਲਤ ਅਜੇ ਵੀ ਗੰਭੀਰ ਹੈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀਆਂ ਦੇ ਪਰਖਚੇ ਉਡ ਗਏ।

ਪੁਲਿਸ ਨੇ ਵੈਨਿਊ ਕਾਰ ਦੇ ਡਰਾਈਵਰ ਗੁਰਕਰਨ ਸਿੰਘ ਵਾਸੀ ਅਜਨਾਲਾ ਰੋਡ ਅੰਮ੍ਰਿਤਸਰ ਖਿਲਾਫ ਲਾਪ੍ਰਵਾਹੀ ਨਾਲ ਕਾਰ ਚਲਾਉਣ ਦਾ ਕੇਸ ਦਰਜ ਕੀਤਾ ਹੈ। ਮ੍ਰਿਤਕ ਚਾਰੇ ਲੋਕਾਂ ਦੀ ਪਛਾਣ ਤਰਨਤਾਰਨ ਦੇ ਪਿੰਡ ਵਰਾਣਾ ਵਜੋਂ ਹੋਈ ਦੱਸੀ ਜਾ ਰਹੀ ਹੈ। ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ। ਇਕ ਗੱਡੀ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਦੂਜੀ ਤਰਨਤਾਰਨ ਤੋਂ ਅੰਮ੍ਰਿਤਸਰ ਜਾ ਰਹੀ ਸੀ। ਵੈਨਿਊ ਕਾਰ ਜਦੋਂ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਗਈ ਤਾਂ ਵਰਨਾ ਕਾਰ ‘ਚ ਜਾ ਵੱਜੀ, ਜਿਸ ਨਾਲ ਮੌਕੇ ‘ਤੇ ਹੀ 4 ਲੋਕਾਂ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਵਰਨਾ ਕਾਰ ਸਵਾਰ 5 ਨੌਜਵਾਨ ਰਣਜੀਤ, ਬਚਿੱਤਰ, ਜਸਦੀਪ, ਗਗਨਦੀਪ ਅਤੇ ਅਰਸ਼ਦੀਪ ਸਿੰਘ ਗੁਰਦੁਆਰਾ ਟਾਹਲਾ ਸਾਹਿਬ ਤੋਂ ਮੱਥਾ ਟੇਕ ਵਾਪਸ ਪਿੰਡ ਵਰਾਣਾ ਜਾ ਰਹੇ ਸਨ। ਪਿੰਡ ਕੱਦ ਗਿੱਲ ਨੇੜੇ ਤੇਜ਼ ਰਫਤਾਰ ਵੈਨਿਊ ਕਾਰ ਪਲਟ ਕੇ ਵਰਨਾ ਕਾਰ ਨਾਲ ਟਕਰਾ ਗਈ। ਵਰਨਾ ਕਾਰ ਪਲਟੀਆਂ ਖਾਂਦੀ ਖੇਤਾਂ ‘ਚ ਜਾ ਡਿੱਗੀ।

ਹਾਸਦੇ ‘ਚ ਵਰਨਾ ਕਾਰ ਸਵਾਰ ਰਣਜੀਤ, ਬਚਿੱਤਰ, ਜਸਦੀਪ ਤੇ ਗਗਨਦੀਪ ਦੀ ਮੌਕੇ ‘ਤੇ ਹੀ ਮੌਤ ਗਈ, ਜਦਕਿ ਅਰਸ਼ਦੀਪ ਸਿੰਘ ਜ਼ਖਮੀ ਹੈ। ਵੈਨਿਊ ਕਾਰ ਸਵਾਰ ਪਵਨਦੀਪ ਵਾਸੀ ਗੁਰੂ ਰਾਮਦਾਸ ਐਵੀਨਿਊ ਅਜਨਾਲਾ ਰੋਡ ਅੰਮ੍ਰਿਤਸਰ ਦੀ ਇਲਾਜ ਦੌਰਾਨ ਮੌਤ ਹੋਈ। ਵਰਨਾ ਕਾਰ ਸਵਾਰ ਅਰਸ਼ਦੀਪ ਅਤੇ ਵੈਨਿਊ ਕਾਰ ਦੇ ਡਰਾਈਵਰ ਗੁਰਕਰਨ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਥਾਣਾ ਸਦਰ ਦੇ ਏਐੱਸਆਈ ਮੁਖਤਿਆਰ ਸਿੰਘ ਘਟਨਾ ਸਥਾਨ ‘ਤੇ ਪਹੁੰਚੇ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭਿਜਵਾਇਆ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)