ਬੇਅੰਤ ਕੌਰ ਮਾਮਲਾ : ਵੁਮਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਪੁਲਿਸ ‘ਤੇ ਕੱਢੀ ਭੜਾਸ, ਕਿਹਾ- ਮੇਰੇ ਕਹਿਣ ‘ਤੇ ਵੀ ਦਰਜ ਨਹੀਂ ਹੋ ਰਹੇ ਪਰਚੇ, ਪੜ੍ਹੋ ਹੋਰ ਕੀ-ਕੀ ਬੋਲੇ ਮੈਡਮ

0
4289

ਐਸਏਐਸ/ਬਰਨਾਲਾ | ਬਹੁ-ਚਰਚਿਤ ਲਵਪ੍ਰੀਤ ਖੁਦਕੁਸ਼ੀ ਮਾਮਲੇ ‘ਚ ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੁਲਿਸ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਪੁਲਿਸ ਖਿਲਾਫ ਭੜਾਸ ਕੱਢਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਕਹਿਣ ਉੱਤੇ ਵੀ ਪਰਚੇ ਦਰਜ ਨਹੀਂ ਹੋ ਰਹੇ।

ਮਨੀਸ਼ਾ ਗੁਲਾਟੀ ਨੇ ਫੇਸਬੁੱਕ ਲਾਇਵ ਰਾਹੀਂ ਕਿਹਾ- ਲਵਪ੍ਰੀਤ ਦੇ ਮਾਮਲੇ ‘ਚ ਮੈਂ ਹਰ ਰੋਜ਼ SSP ਬਰਨਾਲਾ ਨੂੰ ਫੋਨ ਕਰ ਰਹੀ ਹਾਂ ਕਿਉਂਕਿ ਜਿਹੜੀ ਕਾਰਵਾਈ ਕਰਨੀ ਹੈ, ਉਹ ਲੋਕਲ ਪ੍ਰਸ਼ਾਸਨ ਨੇ ਕਰਨੀ ਹੈ, ਜੇਕਰ ਮੇਰੇ ਹੱਥ ‘ਚ ਹੁੰਦਾ ਤਾਂ ਮੈਂ ਉਸੇ ਵੇਲੇ FIR ਕਰਦੀ ਕਿਉਂਕਿ ਇਕ ਬੱਚੇ ਨੇ ਖੁਦਕੁਸ਼ੀ ਕੀਤੀ ਹੈ।

ਪੁਲਿਸ ਜਾਂਚ ਕਰੇਗੀ ਤਾਂ ਹੀ ਸੁਸਾਈਡ ਦੇ ਕਾਰਨਾਂ ਦਾ ਪਤਾ ਲੱਗੇਗਾ। ਲਵਪ੍ਰੀਤ ਵਾਂਗ ਕੋਈ ਹੋਰ ਅਜਿਹਾ ਨਾ ਕਰੇ ਕਿਉਂਕਿ ਇਹੋ ਜਿਹੇ ਕੇਸ ਆਈ ਜਾ ਰਹੇ ਹਨ।

ਹਰ ਰੋਜ਼ 500 ਸ਼ਿਕਾਇਤਾਂ ਆ ਰਹੀਆਂ ਹਨ। ਜਿਥੋਂ-ਜਿਥੋਂ ਵੀ ਸ਼ਿਕਾਇਤਾਂ ਆ ਰਹੀਆਂ ਹਨ, ਉਥੋਂ ਦੇ ਪ੍ਰਸ਼ਾਸਨ ਨੂੰ ਭੇਜੀ ਜਾ ਰਹੇ ਹਾਂ ਪਰ ਸਵਾਲ ਉਠਦਾ ਹੈ ਕਿ ਜਿਸ ਜ਼ਿਲੇ ਤੋਂ ਸ਼ਿਕਾਇਤਾਂ ਆ ਰਹੀਆਂ ਹਨ, ਉਥੋਂ ਦੇ ਸਿਸਟਮ ਤੋਂ ਦੁਖੀ ਹੋ ਕੇ ਹੀ ਲੋਕ ਮੇਰੇ ਕੋਲ ਸ਼ਿਕਾਇਤਾਂ ਲੈ ਕੇ ਆ ਰਹੇ ਹਨ ਪਰ ਇਸ ਦਾ ਜਵਾਬ ਮੈਂ ਇਸ ਕਰਕੇ ਦੇ ਰਹੀ ਹਾਂ ਕਿ ਲੋਕ ਪਹਿਲਾਂ ਸਿੱਧੇ ਜਾਂਦੇ ਸੀ ਤਾਂ ਤੁਹਾਨੂੰ ਮਹਿਸੂਸ ਹੁੰਦਾ ਸੀ ਕਿ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ, ਕੋਈ ਸੁਣਵਾਈ ਨਹੀਂ ਹੁੰਦੀ, ਹੁਣ ਮੈਂ ਭੇਜ ਰਹੀ ਹਾਂ, ਕਮਿਸ਼ਨ ਭੇਜ ਰਿਹਾ ਹੈ ਕਿ ਇਨ੍ਹਾਂ ਹਰਾਸਮੈਂਟ ਦੇ ਕੇਸਾਂ ਨੂੰ ਦੇਖੋ, ਸਾਨੂੰ ਰਿਪੋਰਟ ਭੇਜੋ ਕਿ ਤੁਸੀਂ ਕਿੰਨੇ ਕੇਸਾਂ ਦਾ ਨਿਪਟਾਰਾ ਕੀਤਾ।

ਲਵਪ੍ਰੀਤ ਸੁਸਾਈਡ ਕੇਸ ਬਾਰੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਉਮੀਦਾਂ ਹਨ ਕਿ ਉਸ ਨੂੰ ਇਨਸਾਫ ਮਿਲੇ, ਇਸ ਕਰਕੇ ਮੈਂ ਵੀ ਉਸ ਮਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਸੀ, ਪਿਓ ਨੇ ਆਪਣੇ ਪੁੱਤ ਲਈ ਜ਼ਮੀਨ ਵੇਚੀ ਤੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ FIR ਦਰਜ ਨਹੀਂ ਹੋਈ।

ਮੈਂ ਹਰ ਰੋਜ਼ SSP ਬਰਨਾਲਾ ਨੂੰ ਫੋਨ ਕਰ ਰਹੀ ਹਾਂ। ਕੱਲ-ਅੱਜ, ਕੱਲ-ਅੱਜ ‘ਚ ਜਵਾਬ ਮਿਲ ਰਿਹਾ ਹੈ। ਇਸ ਮਾਮਲੇ ‘ਚ DGP ਵਿਕਰਮ ਦੁੱਗਲ ਨੂੰ ਮਿਲੀ, ਜਿਨ੍ਹਾਂ ਦੇ ਧਿਆਨ ਮਾਮਲਾ ਲਿਆਂਦਾ, ਮੈਂ ਪੂਰੀ ਕੋਸ਼ਿਸ਼ ਕੀਤੀ। ਜਿੰਨੇ ਵੀ ਕੇਸ ਆਏ, ਸਾਰੇ NRI ਸੈੱਲ ਨੂੰ ਭੇਜ ਦਿੱਤੇ ਹਨ। ਉਨ੍ਹਾਂ ਨੂੰ ਬਾਊਂਡ ਕਰਾਂਗੇ ਕਿ ਸਾਨੂੰ ਵੀ ਇਨ੍ਹਾਂ ਦੀ ਜਾਣਕਾਰੀ ਚਾਹੀਦੀ ਹੈ।

ਸੁਣੋ, ਕੈਨੇਡਾ ‘ਚ ਕੀ ਹੈ ਕਾਨੂੰਨ ਅਤੇ ਹੁਣ ਕੀ ਹੋ ਸਕਦਾ…

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)