ਧਰਮਸ਼ਾਲਾ/ਅੰਮ੍ਰਿਤਸਰ | ਹਿਮਾਚਲ ਦੇ ਧਰਮਸ਼ਾਲਾ ‘ਚ ਬੱਦਲ ਫਟਣ ਨਾਲ ਜਨ-ਜੀਵਨ ਅਸਤ-ਵਿਅਸਤ ਹੋਇਆ ਪਿਆ ਹੈ। ਅੰਮ੍ਰਿਤਸਰ ‘ਚ ਹਰਗੋਬਿੰਦ ਐਵੀਨਿਊ ਛੇਹਰਟਾ ਦੇ ਰਹਿਣ ਵਾਲੇ ਸੂਫੀ ਗਾਇਕ ਭਰਾਵਾਂ ਦੀ ਜੋੜੀ ‘ਸੈਨ ਬ੍ਰਦਰਜ਼’ ‘ਚੋਂ ਇਕ ਮਨਮੀਤ ਸਿੰਘ (31) ਧਰਮਸ਼ਾਲਾ ‘ਚ ਬੱਦਲ ਫਟਣ ਕਾਰਨ ਆਏ ਹੜ੍ਹ ‘ਚ ਵਹਿ ਗਿਆ।
ਮਨਮੀਤ ਦੀ ਲਾਸ਼ ਕਾਂਗੜਾ ਜ਼ਿਲੇ ਦੇ ਕਰੇਰੀ ਝੀਲ ਖੇਤਰ ‘ਚੋਂ ਮਿਲੀ ਹੈ। ਮਨਮੀਤ 4 ਦੋਸਤਾਂ ਅਤੇ ਛੋਟੇ ਭਰਾ ਨਾਲ ਧਰਮਸ਼ਾਲਾ ਘੁੰਮਣ ਗਿਆ ਹੋਇਆ ਸੀ।
ਉਥੇ ਹੀ ਸ਼ਹਿਰ ਦੇ 9 ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। 5 ਲੋਕਾਂ ਨੂੰ ਬਚਾ ਲਿਆ ਗਿਆ ਹੈ। 7 ਘਰ ਤਬਾਹ ਹੋਏ ਹਨ। 24 ਘੰਟਿਆਂ ‘ਚ 10 ਜ਼ਿਲਿਆਂ ‘ਚ ਭਾਰੀ ਮੀਂਹ ਦਾ ਯੈਲੋ ਅਤੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।