ਪੰਜਾਬ ‘ਚ ਆਇਆ ਮੌਨਸੂਨ, ਮੌਸਮ ਹੋਇਆ ਠੰਡਾ, ਜਾਣੋ ਪੂਰੇ ਹਫਤੇ ਕਿਹੋ ਜਿਹਾ ਰਹੇਗਾ ਮੌਸਮ

0
11578

ਜਲੰਧਰ | ਪੰਜਾਬ ‘ਚ ਬਾਰਿਸ਼ ਨਾਲ ਮੌਸਮ ਠੰਡਾ ਹੋ ਗਿਆ ਹੈ। ਕਈ ਜਗ੍ਹਾ ਤੇਜ਼ ਤੇ ਕਈ ਥਾਈਂ ਬੂੰਦਾਬਾਂਦੀ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।

ਮੀਂਹ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਦਿਨਾਂ ‘ਚ ਹਲਕੀ ਬੂੰਦਾਬਾਂਦੀ ਤੇ ਕਿਤੇ ਤੇਜ਼ ਮੀਂਹ ਦੀ ਸੰਭਾਵਨਾ ਹੈ।

16 ਅਤੇ 17 ਜੁਲਾਈ ਨੂੰ ਹਨੇਰੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਜਲੰਧਰ ‘ਚ ਪਿਛਲੇ ਮਹੀਨੇ 95 mm ਦੇ ਕਰੀਬ ਬਾਰਿਸ਼ ਹੋਈ ਅਤੇ ਜੁਲਾਈ ਦੇ 9 ਦਿਨ ਡ੍ਰਾਈ ਰਹਿਣ ਨਾਲ 95 ਫੀਸਦੀ ਮੀਂਹ ਦੀ ਕਮੀ ਦਰਜ ਕੀਤੀ ਗਈ।

ਚੰਡੀਗੜ੍ਹ ਮੌਸਮ ਵਿਭਾਗ ਅਨੁਸਾਰ ਹੁਣ ਮੌਨਸੂਨ ਐਕਟਿਵ ਹੈ। ਦੋਆਬਾ ‘ਚ ਤਾਪਮਾਨ ਡਿੱਗਾ ਹੈ। ਹਿਮਾਚਲ ‘ਚ ਮੀਂਹ ਪੈਣ ਨਾਲ ਪੰਜਾਬ ‘ਚ ਆਉਣ ਵਾਲੀਆਂ ਹਵਾਵਾਂ ਠੰਡੀਆਂ ਹੋ ਗਈਆਂ ਹਨ।

ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਤੱਕ ਮੌਨਸੂਨ ਪੂਰੇ ਪੰਜਾਬ ਨੂੰ ਕਵਰ ਕਰ ਸਕਦਾ ਹੈ। ਇਸ ਤੋਂ ਬਾਅਦ ਕਮਜ਼ੋਰ ਪੈਣ ਦੇ ਆਸਾਰ ਹਨ। ਉੱਤਰ ਪੰਜਾਬ ਦੇ ਹਿੱਸਿਆਂ ‘ਚ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ।

ਸੂਬੇ ‘ਚ ਅਜੇ ਵੀ 41 ਫੀਸਦੀ ਘੱਟ ਪਿਆ ਮੀਂਹ

ਮੌਸਮ ਵਿਭਾਗ ਅਨੁਸਾਰ ਜ਼ਿਆਦਾਤਰ ਮੀਂਹ ਪਠਾਨਕੋਟ, ਰੋਪੜ ਤੇ ਅੰਮ੍ਰਿਤਸਰ ‘ਚ ਪਿਆ, ਉਥੇ ਹੀ ਸੂਬੇ ‘ਚ 1 ਜੂਨ ਤੋਂ 11 ਜੁਲਾਈ ਤੱਕ 61.3 mm ਬਾਰਿਸ਼ ਹੋਈ, ਜਦਕਿ 103.8 mm ਹੋਣੀ ਚਾਹੀਦੀ ਸੀ, ਜੋ ਸਧਾਰਨ ਤੋਂ 41 ਫੀਸਦੀ ਘੱਟ ਹੈ।

ਐਤਵਾਰ ਨੂੰ ਵੱਧ ਤੋਂ ਵੱਧ ਪਾਰਾ ਉੱਤਰ ਪੰਜਾਬ ਦੇ ਜ਼ਿਲਿਆਂ ਨੂੰ ਛੱਡ ਕੇ ਬਾਕੀ ਜ਼ਿਲਿਆਂ ‘ਚ ਸਧਾਰਨ ਤੋਂ 2 ਤੋਂ 3 ਡਿਗਰੀ ਵੱਧ ਰਿਕਾਰਡ ਹੋਇਆ। ਉੱਤਰ ਪੰਜਾਬ ‘ਚ 34 ਡਿਗਰੀ ਤੇ ਬਾਕੀ ਜ਼ਿਲਿਆਂ ‘ਚ 37 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ।

ਕਿੱਥੇ ਕਿੰਨਾ ਪਿਆ ਮੀਂਹ

  • ਪਠਾਨਕੋਟ        48 mm
  • ਰੋਪੜ             35.2 mm
  • ਅੰਮ੍ਰਿਤਸਰ       14.4 mm
  • ਮੋਗਾ              12 mm
  • ਗੁਰਦਾਸਪੁਰ      2.2 mm
  • ਫਰੀਦਕੋਟ        2.4 mm

    (ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)

Sponsored