ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਜਲੰਧਰ ਦੇ ਸ਼ਕਤੀ ਸਦਨ ਦਫਤਰ ਅੰਦਰ ਮੁਲਾਜ਼ਮ ਡੱਕੇ, ਕਿਹਾ- ਜਦੋਂ ਤੱਕ ਬੱਤੀ ਨਹੀਂ ਆਉਂਦੀ ਸਾਡੇ ਨਾਲ ਹੀ ਰੁਕੋ

0
1646

ਜਲੰਧਰ | ਸੂਬੇ ‘ਚ ਲੱਗ ਰਹੇ ਲੰਮੇ-ਲੰਮੇ ਬਿਜਲੀ ਕੱਟਾਂ ਤੋਂ ਲੋਕ ਕਾਫੀ ਪ੍ਰੇਸ਼ਾਨ ਹੋ ਚੁੱਕੇ ਹਨ। ਅੱਜ ਕਿਸਾਨਾਂ ਨੇ ਜਲੰਧਰ ਦੇ ਮੁੱਖ ਬਿਜਲੀ ਦਫਤਰ ਸ਼ਕਤੀ ਸਦਨ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ।

ਖਾਲਜਾ ਕਾਲਜ ਦੇ ਨਾਲ ਬਣੇ ਬਿਜਲੀ ਦਫਤਰ ਸ਼ਕਤੀ ਸਦਨ ਦੇ ਬਾਹਰ ਕਿਸਾਨ ਟੈਂਟ ਲਗਾ ਕੇ ਬੈਠ ਗਏ ਅਤੇ ਕਿਹਾ ਕਿ ਜਦੋਂ ਤੱਕ ਬਿਜਲੀ ਸਪਲਾਈ ਠੀਕ ਨਹੀਂ ਹੁੰਦੀ ਅਸੀਂ ਨਹੀਂ ਉੱਠਣਾ।

ਕਿਸਾਨਾਂ ਨੇ ਬਿਜਲੀ ਦਫ਼ਤਰ ਦੇ ਮੇਨ ਗੇਟ ਉੱਤੇ ਧਰਨਾ ਲਗਾ ਕੇ ਰਸਤਾ ਬੰਦ ਕਰ ਦਿੱਤਾ। ਇਸ ਦੌਰਾਨ ਸ਼ਕਤੀ ਸਦਨ ਦਾ ਕੁੱਝ ਸਟਾਫ ਦੂਜੇ ਗੇਟ ਤੋਂ ਬਾਹਰ ਜਾਣ ਲੱਗਿਆ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਘਰ ਨਾ ਜਾਣ ਦਿੱਤਾ। ਕਿਸਾਨਾਂ ਨੇ ਦੂਜੇ ਗੇਟ ਨੂੰ ਵੀ ਪੱਕਾ ਹੀ ਬੰਦ ਕਰ ਦਿੱਤਾ ਅਤੇ ਮੁਲਾਜ਼ਮਾਂ ਨੂੰ ਅੰਦਰ ਹੀ ਰਹਿਣ ਲਈ ਕਿਹਾ।

ਧਰਨੇ ਦੌਰਾਨ ਕਿਸਾਨ ਟੈਂਟ-ਦਰੀਆਂ ਦੇ ਨਾਲ-ਨਾਲ ਖਾਣ-ਪੀਣ ਦਾ ਸਮਾਨ ਵੀ ਲੈ ਕੇ ਪਹੁੰਚੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਿਜਲੀ ਦੀ ਸਪਲਾਈ ਬਹਾਲ ਹੋਣ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।