1500 ਨਸ਼ੀਲੀਆਂ ਗੋਲੀਆਂ ਸਮੇਤ ਕਰਿਆਨੇ ਦੀ ਦੁਕਾਨ ਕਰਦੀ ਔਰਤ ਕਾਬੂ

0
3039

ਤਰਨਤਾਰਨ | (ਬਲਜੀਤ ਸਿੰਘ)- ਕਸਬਾ ਪੱਟੀ ਤੋਂ ਇਕ ਔਰਤ ਨੂੰ 1500 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਹੋਰ ਸਾਮਾਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਥਾਣਾ ਸਿਟੀ ਪੱਟੀ ਦੇ ਐੱਸ. ਐੱਚ. ਓ. ਲਖਬੀਰ ਸਿੰਘ ਨੇ ਦੱਸਿਆ ਕਿ ਐੱਸ. ਆਈ. ਅਮਨਦੀਪ ਕੌਰ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੀ ਕਮਲੇਸ਼ ਰਾਣੀ ਕਰਿਆਨੇ ਦੀ ਦੁਕਾਨ ਦੀ ਆੜ ‘ਚ ਨਸ਼ੇ ਦੀਆਂ ਗੋਲੀਆਂ ਵੇਚਦੀ ਹੈ।

ਰੇਡ ਕਰਨ ‘ਤੇ ਉਸ ਦੀ ਦੁਕਾਨ ‘ਚੋਂ 1500 ਨਸ਼ੀਲੀਆਂ ਗੋਲੀਆਂ, 9050 ਰੁਪਏ ਭਾਰਤੀ ਕਰੰਸੀ, 21 ਮੋਬਾਇਲ, 500 ਪੈਕਡ ਸਰਿੰਜਾਂ ਅਤੇ ਨਸ਼ੇ ਵਿੱਚ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਹੋਇਆ। ਔਰਤ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।