ਜਲੰਧਰ | ਡੀ. ਸੀ. ਆਫਿਸ ਰੋਡ ‘ਤੇ ਐੱਨਆਰਆਈ ਭਵਨ ਦੇ ਸਾਹਮਣੇ 20 ਸਾਲਾ ਨੌਜਵਾਨ ਦਾ ਮੋਬਾਇਲ ਖੋਹ ਕੇ ਲੁਟੇਰੇ ਫਰਾਰ ਹੋ ਗਏ।
ਪੁੱਡਾ ਕੰਪਲੈਕਸ ਦੇ ਕੋਲ ਰਹਿਣ ਵਾਲੇ ਸੋਨੂੰ ਕੁਮਾਰ ਦੱਸਿਆ ਕਿ ਉਹ ਬੂਟਾਂ ਦੀ ਫੈਕਟਰੀ ‘ਚ ਕੰਮ ਕਰਦਾ ਹੈ। ਸਵੇਰ ਕਰੀਬ 9.15 ਵਜੇ ਐੱਨਆਰਆਈ ਭਵਨ ਕੋਲ ਪਹੁੰਚਣ ‘ਤੇ ਬਾਈਕ ਸਵਾਰ ਲੁਟੇਰੇ ਉਸ ਦਾ ਮੋਬਾਇਲ ਖੋਹ ਕੇ ਫਰਾਰ ਹੋ ਗਏ।
ਸ਼ਿਕਾਇਤ ਮਿਲਣ ‘ਤੇ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬਿਆਨ ਦਰਜ ਕੀਤਾ। ਪੀੜਤ ਨੇ ਦੱਸਿਆ ਕਿ ਉਸ ਨੇ ਇਹ ਮੋਬਾਇਲ ਕਿਸ਼ਤਾਂ ‘ਤੇ ਲਿਆ ਸੀ ਅਤੇ ਇਸੇ ਮਹੀਨੇ ਪਹਿਲੀ ਕਿਸ਼ਤ ਦਿੱਤੀ ਸੀ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।