ਘਰੇਲੂ ਗੈਸ ਸਿਲੰਡਰ 25 ਰੁਪਏ ਹੋਇਆ ਮਹਿੰਗਾ, ਜਾਣੋ ਕੀ ਹੋਣਗੀਆਂ ਜਲੰਧਰ ‘ਚ ਨਵੀਆਂ ਕੀਮਤਾਂ

0
663

ਜਲੰਧਰ (ਜਗਦੀਪ ਸਿੰਘ) | ਮਹਿੰਗਾਈ ਦੀ ਮਾਰ ਝੇਲ ਰਹੇ ਲੋਕਾਂ ਨੂੰ ਸਰਕਾਰ ਨੇ ਇੱਕ ਹੋਰ ਝਟਕਾ ਦਿੱਤਾ ਹੈ। ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 1 ਜੁਲਾਈ ਮਤਲਬ ਅੱਜ ਤੋਂ ਵਾਧਾ ਕਰ ਦਿੱਤਾ ਗਿਆ ਹੈ।

ਜਲੰਧਰ ਦੀ ਬੱਧਣ ਗੈਸ ਏਜੰਸੀ ਦੇ ਮਾਲਕ ਸੁਰੇਸ਼ ਬੱਧਣ ਨੇ ਦੱਸਿਆ ਕਿ ਘਰੇਲੂ ਸਿਲੰਡਰ ਜੋ ਕਿ ਹੁਣ ਤੱਕ 839 ਰੁਪਏ ਦਾ ਸੀ, ਉਹ 25.50 ਰੁਪਏ ਮਹਿੰਗਾ ਹੋ ਕੇ ਹੁਣ 864.50 ਪੈਸੇ ਦਾ ਹੋ ਗਿਆ ਹੈ।

5 ਕਿੱਲੋ ਗੈਸ ਵਾਲਾ ਘਰੇਲੂ ਛੋਟਾ ਸਿਲੰਡਰ ਹੁਣ 318 ਰੁਪਏ 50 ਪੈਸੇ ਦਾ ਹੋ ਗਿਆ ਹੈ। ਪੰਜ ਕਿੱਲੋ ਵਾਲਾ ਕਮਰਸ਼ੀਅਲ 499 ਰੁਪਏ ਦਾ ਹੋ ਗਿਆ ਹੈ।

19 ਕਿੱਲੋ ਗੈਸ ਵਾਲਾ ਸਿਲੰਡਰ ਹੁਣ 1624.50 ਪੈਸੇ ਦਾ ਮਿਲੇਗਾ।

35 ਕਿੱਲੋ ਗੈਸ ਵਾਲਾ ਕਮਰਸ਼ੀਅਲ ਸਿਲੰਡਰ ਹੁਣ 2994 ਰੁਪਏ ਦਾ ਮਿਲੇਗਾ।

ਦਿਨੋ-ਦਿਨ ਵੱਧ ਰਹੀ ਮਹਿੰਗਾਈ ਬਾਰੇ ਤੁਹਾਡਾ ਕੀ ਕਹਿਣਾ ਹੈ, ਕੁਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ…

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।