ਫਰੀਦਕੋਟ ‘ਚ ਠੇਕੇਦਾਰ ਨੇ 6 ਸਾਲ ਦੇ ਬੇਟੇ ਤੇ 3 ਸਾਲ ਦੀ ਬੇਟੀ ਨੂੰ ਮਾਰੀ ਗੋਲੀ, ਪਤਨੀ ਤੋਂ ਬਾਅਦ ਖੁਦ ਤੇ ਵੀ ਕੀਤੀ ਫਾਇਰਿੰਗ, ਪਤੀ ਪਤਨੀ ਦੀ ਹਾਲਤ ਗੰਭੀਰ

0
4595

ਫਰੀਦਕੋਟ | ਇੱਕ ਦਿਲ ਦਹਿਲਾਉਣ ਦੇ ਮਾਮਲੇ ‘ਚ ਅੱਜ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਇੱਕ ਠੇਕੇਦਾਰ ਨੇ ਆਪਣੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ। ਠੇਕੇਦਾਰ ਨੇ ਸਭ ਤੋਂ ਪਹਿਲਾਂ ਆਪਣੀ 3 ਸਾਲ ਦੀ ਮਾਸੂਮ ਬੇਟੀ ਅਤੇ 6 ਸਾਲ ਦੇ ਬੇਟੇ ਨੂੰ ਗੋਲੀ ਮਾਰੀ। ਇਸ ਤੋਂ ਬਾਅਦ ਉਸਨੇ ਪਤਨੀ ਨੂੰ ਗੋਲੀ ਮਾਰ ਕੇ ਖੁਦ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਦੋਵੇਂ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਠੇਕੇਦਾਰ ਤੇ ਉਸਦੀ ਪਤਨੀ ਦੀ ਹਾਲਤ ਗੰਭੀਰ ਹੈ।

35 ਸਾਲ ਦਾ ਠੇਕੇਦਾਰ ਬਿਜਲੀ ਦੇ ਕੰਮ ਦੀ ਠੇਕੇਦਾਰੀ ਕਰਦਾ ਸੀ। ਲੌਕਡਾਊਨ ਦੇ ਦੌਰਾਨ ਕਾਫੀ ਸਰਕਾਰੀ ਠੇਕੇ ਲਏ ਹੋਏ ਸਨ ਜਿਸਦੀ ਪੇਮੈਂਟ ਨਹੀਂ ਹੋ ਰਹੀ ਸੀ। ਇਸ ਤੋਂ ਉਹ ਪਰੇਸ਼ਾਨ ਸੀ।

ਦੱਸਿਆ ਜਾ ਰਿਹਾ ਹੈ ਕਿ ਉਸਨੇ ਸੁਸਾਇਡ ਨੋਟ ਵੀ ਲਿਖਿਆ ਹੈ। ਪੁਲਿਸ ਮੌਕੇ ਤੇ ਪਹੁੰਚ ਗਈ ਹੈ। ਸੁਸਾਇਡ ਨੋਟ ਸਾਹਮਣੇ ਆਉਣ ਤੋਂ ਬਾਅਦ ਹੀ ਘਟਨਾ ਦਾ ਸਹੀ ਕਾਰਨ ਪਤਾ ਲੱਗਾ ਸਕਦਾ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)