ਸ੍ਰੀ ਸਾਈ ਲੈਬ ਨੇ ਕੋਰੋਨਾ ਟੈਸਟ ਦੀ ਫੀਸ 450 ਦੀ ਥਾਂ ਲਈ 1500, ਕੇਸ ਦਰਜ

0
641

ਜਲੰਧਰ | ਕੋਰੋਨਾ ਦੇ ਟੈਸਟਾਂ ਲੈਬ ਮਾਲਕਾਂ ਨੇ ਲੋਕਾਂ ਨੂੰ ਲੁੱਟਣ ‘ਚ ਕੋਈ ਕਸਰ ਨਹੀਂ ਛੱਡੀ। ਜਲੰਧਰ ਦੀ ਇੱਕ ਹੋਰ ਲੈਬ ਖਿਲਾਫ ਡਿਪਟੀ ਕਮਿਸ਼ਨਰ ਨੇ ਕੇਸ ਦਰਜ ਕਰਨ ਦੇ ਆਰਡਰ ਦਿੱਤੇ ਹਨ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਹਿਰ ਦੀਆਂ 2 ਪੱਤਰਕਾਰਾਂ ਨੇ ਸ੍ਰੀ ਸਾਈ ਲੈਬ (ਮੈਟਰੋਪੋਲਿਸ ਲੈਬ) ਦਾ ਸਟਿੰਗ ਆਪ੍ਰੇਸ਼ਨ ਕੀਤਾ ਸੀ। ਲੈਬ ਨੇ ਕੋਰੋਨਾ ਟੈਸਟ ਲਈ 1500 ਰੁਪਏ ਫੀਸ ਮੰਗੀ ਜਦਕਿ ਸਰਕਾਰ ਫੀਸ 450 ਰੁਪਏ ਨਿਰਧਾਰਤ ਕੀਤੀ ਹੈ।

ਡੀਸੀ ਨੇ ਦੱਸਿਆ- ਪੁਲਿਸ ਅਥਾਰਟੀ ਨੂੰ ਇੰਡੀਅਨ ਪੀਨਲ ਕੋਡ, ਐਪੀਡੈਮਿਕ ਡਿਸੀਜ਼ ਐਕਟ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀਆਂ ਸਬੰਧਤ ਧਾਰਾਵਾਂ ਹੇਠ ਐਫ.ਆਈ.ਆਰ.ਦਰਜ ਕਰਨ ਲਈ ਕਿਹਾ ਗਿਆ ਸੀ ਜਿਸ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਹੈ।

ਦੋਵਾਂ ਪੱਤਰਕਾਰਾਂ ਵੱਲੋਂ ਅਜਿਹੀਆਂ ਭ੍ਰਿਸ਼ਟ ਕਾਰਵਾਈਆਂ ਦਾ ਪਰਦਾਫਾਸ਼ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ- ਲੋਕ ਵੱਧ ਪੈਸੇ ਵਸੂਲ ਕਰਨ ਦੇ ਮਾਮਲੇ 9888981881, 9501799068 ‘ਤੇ ਵਟਸਐਪ ਜ਼ਰੀਏ ਸਬੂਤ ਸਮੇਤ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤਾਂ ਉਨ੍ਹਾਂ ‘ਤੇ ਐਕਸ਼ਨ ਲਿਆ ਜਾ ਸਕੇ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।