ਜਲੰਧਰ | ਕਰਤਾਰਪੁਰ ਦੇ ਆਰਿਆ ਨਗਰ ਦੀ ਰਹਿਣ ਵਾਲੀ ਇੱਕ ਨਵ ਵਿਆਹੀ ਕੁੜੀ ਨੇ ਘਰ ਵਿੱਚ ਹੀ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਫਰਵਰੀ 2020 ‘ਚ ਰਿੰਕੀ ਦਾ ਇਲਾਕੇ ਦੇ ਹੀ ਹਨੀ ਨਾਂ ਦੇ ਮੁੰਡੇ ਨਾਲ ਪ੍ਰੇਮ ਸੰਬੰਧ ਹੋ ਗਏ ਸਨ। ਪਰਿਵਾਰ ਨੇ ਗੁਰਦੁਆਰਾ ਸਾਹਿਬ ‘ਚ ਵਿਆਹ ਕਰਵਾ ਦਿੱਤਾ।
ਵਿਆਹ ਤੋਂ ਬਾਅਦ ਹੀ ਪਤੀ-ਪਤਨੀ ‘ਚ ਝਗੜਾ ਹੋਣ ਲੱਗ ਪਿਆ। ਇੱਕ ਸਾਲ ‘ਚ 4 ਵਾਰ ਰਾਜੀਨਾਮਾ ਹੋਇਆ ਪਰ ਝਗੜੇ ਖਤਮ ਨਾ ਹੋਏ।
ਰਿੰਕੀ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ 12 ਜੂਨ ਨੂੰ ਕੁੜੀ ਪੇਕੇ ਵਾਪਿਸ ਆ ਗਈ ਸੀ। ਉਸਨੇ ਦੱਸਿਆ ਸੀ ਕਿ ਉਸਦਾ ਪਤੀ ਹਨੀ ਉਸਨੂੰ ਕੁੱਟਦਾ ਹੈ ਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਦਾ ਹੈ। ਇਸ ਤੋਂ ਬਾਅਦ ਰਿੰਕੀ ਨੇ ਠੰਡਾ ਮੰਗਿਆ। ਮੈਂ ਉਸ ਲਈ ਦੁਕਾਨ ਤੋਂ ਠੰਡਾ ਲੈਣ ਗਈ। ਜਦੋਂ ਮੈਂ ਵਾਪਿਸ ਆਈ ਤਾਂ ਉਹ ਬੈੱਡ ਤੋਂ ਗਿਰੀ ਹੋਈ ਸੀ।
ਰਿੰਕੀ ਨੇ ਦੱਸਿਆ ਕਿ ਉਸਨੇ ਜ਼ਹਿਰ ਖਾ ਲਿਆ ਹੈ। ਨਿੱਜੀ ਹਸਪਤਾਲ ‘ਚ ਕੁੱਝ ਘੰਟਿਆ ਬਾਅਦ ਹੀ ਰਿੰਕੀ ਦੀ ਮੌਤ ਹੋ ਗਈ। ਕਰਤਾਰਪੁਰ ਪੁਲਿਸ ਨੇ ਮੁਹੱਲਾ ਖਜਾਣਚੀਆਂ ਦੇ ਰਹਿਣ ਵਾਲੇ ਰਿੰਕੀ ਦੇ ਪਤੀ ਹਨੀ ਖਿਲਾਫ ਆਤਮਹੱਤਿਆ ਲਈ ਉਕਸਾਉਣ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਹਨੀ ਫਰਾਰ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































