ਪ੍ਰੇਮ ਸੰਬੰਧਾਂ ਦੇ ਚੱਕਰ ‘ਚ 38 ਸਾਲ ਦੇ ਵਿਅਕਤੀ ਦੀ ਮੌਤ, ਗੁਆਂਢਣ ‘ਤੇ ਕੇਸ ਦਰਜ

0
3131

ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਕੋਟ ਮਜਲਿਸ ਦੇ 38 ਸਾਲ ਦੇ ਹਰਦੀਪ ਸਿੰਘ ਦੀ ਸ਼ੱਕੀ ਹਲਾਤਾਂ ਵਿੱਚ ਮੌਤ ਤੋਂ ਬਾਅਦ ਗੁਆਂਢਣ ਉੱਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਗੁਆਂਢਣ ਔਰਤ ‘ਤੇ ਨਜਾਇਜ ਸੰਬੰਧਾਂ ਦੇ ਚੱਕਰ ਵਿੱਚ ਉਸ ਨੂੰ ਜ਼ਹਿਰ ਦੇਣ ਦਾ ਇਲਜਾਮ ਲਗਾਇਆ ਹੈ। ਮ੍ਰਿਤਕ ਦੀ ਪ੍ਰੇਮਿਕਾ ਬਲਬੀਰ ਕੌਰ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਹਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਹਰਦੀਪ ਦੇ ਗੁਆਂਢ ਵਿੱਚ ਰਹਿਣ ਵਾਲੀ ਬਲਬੀਰ ਕੌਰ ਦੇ ਨਾਲ ਕਾਫੀ ਟਾਇਮ ਤੋਂ ਪ੍ਰੇਮ ਸੰਬੰਧ ਸਨ। ਪਰਿਵਾਰ ਦੇ ਸਮਝਾਉਣ ਕਾਰਨ ਹਰਦੀਪ ਪਿਛੇ ਹੱਟ ਗਿਆ ਸੀ। ਬਲਬੀਰ ਕੌਰ ਹਰਦੀਪ ਦਾ ਪਿੱਛਾ ਨਹੀਂ ਛੱਡ ਰਹੀ ਸੀ। ਕਾਫੀ ਸਮੇਂ ਤੋਂ ਹਰਦੀਪ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਕੱਲ ਸ਼ਾਮ ਹਰਦੀਪ ਸਿੰਘ ਨੂੰ ਬਲਬੀਰ ਕੌਰ ਨੇ ਬੁਲਾਇਆ। ਜਦੋਂ ਉਹ ਵਾਪਸ ਆਇਆ ਤਾਂ ਉਸਦੀ ਹਾਲਾਤ ਖ਼ਰਾਬ ਸੀ। ਅਸੀਂ ਉਸ ਨੂੰ ਇਲਾਜ ਲਈ ਲੈ ਕੇ ਗਏ ਪਰ ਹਰਦੀਪ ਦੀ ਮੌਤ ਹੋ ਗਈ।

ਦੂਜੇ ਪਾਸੇ ਥਾਣਾ ਕਿਲ੍ਹਾ ਲਾਲ ਸਿੰਘ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ‘ਤੇ ਬਲਬੀਰ ਕੌਰ ਦੇ ਖਿਲਾਫ ਧਾਰਾ 306 ਦੇ ਤਹਿਤ ਕੇਸ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)