ਜਲੰਧਰ ‘ਚ ਕੋਰੋਨਾ ਦੇ ਅੱਜ 722 ਕੇਸ ਪਾਜ਼ੀਟਿਵ

0
3072

ਜਲੰਧਰ | ਸਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਘਟਦੇ ਨਜ਼ਰ ਨਹੀਂ ਆ ਰਹੇ। ਜਾਣਕਾਰੀ ਮੁਤਾਬਿਕ ਐਤਵਾਰ ਨੂੰ ਜਿਲੇ ਵਿੱਚ 722 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਅੰਕੜਾ ਇੱਕ ਦਿਨ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਅੰਕੜਾ ਹੈ।

ਹੈਲਥ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ 722 ਮਰੀਜ਼ਾਂ ਵਿੱਚੋਂ 648 ਜ਼ਿਲੇ ਦੇ ਹਨ ਅਤੇ 74 ਦੂਜੇ ਜ਼ਿਲਿਆਂ ਦੇ ਦੱਸੇ ਜਾ ਰਹੇ ਹਨ। ਅੱਜ ਦੇ ਕੇਸ ਜਲੰਧਰ ਦੇ ਕਿਹੜੇ ਇਲਾਕਿਆਂ ਤੋਂ ਆਏ ਹਨ ਉਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਮਿਲ ਸਕੀ ਹੈ। ਜਿਵੇਂ ਹੀ ਜਾਣਕਾਰੀ ਸਾਨੂੰ ਮਿਲੇਗੀ ਅਸੀਂ ਇੱਥੇ ਅਪਡੇਟ ਕਰਾਂਗੇ।

ਅੱਜ ਦੇ ਕੇਸਾਂ ਵਿੱਚ 2 ਡਾਕਟਰ ਵੀ ਸ਼ਾਮਿਲ ਹਨ। ਇੱਕ ਸਰਕਾਰੀ ਅਤੇ ਇੱਕ ਪ੍ਰਾਈਵੇਟ ਡਾਕਟਰ ਨੂੰ ਕੋਰੋਨਾ ਹੋ ਗਿਆ ਹੈ।

ਲਗਾਤਾਰ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਅਸੀਂ ਇਹ ਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਸਾਵਧਾਨੀ ਵਰਤੋ। ਜੇਕਰ ਤੁਸੀਂ ਕੋਰੋਨਾ ਟੀਕਾ ਨਹੀਂ ਲਗਵਾਇਆ ਹੈ ਤਾਂ ਜ਼ਰੂਰ ਲਗਵਾ ਲਓ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।