ਦਿੱਲੀ – ਕਾਰ ‘ਚ ਬਿਨਾ ਮਾਸਕ ਜਾ ਰਹੇ ਮੀਆਂ-ਬੀਵੀ ਨੂੰ ਪੁਲਿਸ ਨੇ ਰੋਕਿਆ ਤਾਂ ਔਰਤ ਬੋਲੀ ਜੇ ਮੈਂ ਹੁਣੇ Kiss ਕਰ ਲਵਾਂ ਤਾਂ ਤੁਸੀਂ ਕੀ ਕਰ ਲਉਗੇ…

0
9486

ਨਵੀਂ ਦਿੱਲੀ | ਸੋਸ਼ਲ ਮੀਡੀਆ ਉੱਤੇ ਦਿੱਲੀ ਦੇ ਇੱਕ ਕਪਲ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਉਸ ਵੀਡੀਓ ਦੀ ਕਹਾਣੀ ਵੀ ਸਾਹਮਣੇ ਆ ਗਈ ਹੈ। ਦਰਅਸਲ ਲੌਕਡਾਊਨ ਦੌਰਾਨ ਕਾਰ ਵਿੱਚ ਜਾ ਰਹੇ ਪਤੀ-ਪਤਨੀ ਨੂੰ ਪੁਲਿਸ ਨੇ ਰੋਕਿਆ ਤਾਂ ਔਰਤ ਨੇ ਜ਼ਬਰਦਸਤ ਹੰਗਾਮਾ ਕੀਤਾ।

ਪੁਲਿਸ ਨੇ ਔਰਤ ਨੂੰ ਮਾਸਕ ਨਾ ਪਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਮੈਂ ਆਪਣੇ ਪਤੀ ਨਾਲ ਜਾ ਰਹੀ ਹਾਂ। ਜੇ ਮੈਂ ਇਸ ਨੂੰ ਹੁਣੇ ਕਿਸ ਕਰ ਲਵਾਂ ਤਾਂ ਤੁਸੀਂ ਕੀ ਕਰ ਲਉਗੇ ਜਾਂ ਮੈਨੂੰ ਕੋਰੋਨਾ ਹੋ ਜਾਵੇਗਾ।

ਵੇਖੋ, ਵਾਇਰਲ ਵੀਡੀਓ

ਬਾਅਦ ਵਿੱਚ ਪੁਲਿਸ ਨੇ ਦੋਹਾਂ ਨੂੰ ਦਰਿਆਗੰਜ ਥਾਣੇ ਲੈ ਗਈ ਜਿੱਥੇ ਦੋਹਾਂ ਦਾ ਚਾਲਾਨ ਕਰ ਦਿੱਤਾ ਗਿਆ।