ਜਲੰਧਰ | ਸੜਕ ਹਾਦਸੇ ਵਿੱਚ ਮਾਰੇ ਗਏ ਗਾਇਕ ਦਿਲਜਾਨ ਦਾ ਅੱਜ ਕਰਤਾਰਪੁਰ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨੌਜਵਾਨ ਗਾਇਕ ਦੇ ਦੁਨੀਆ ਛੱਡ ਜਾਣ ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਕਰਤਾਰਪੁਰ ਦੇ ਲੋਕਾਂ ਸਣੇ ਸੰਗੀਤ ਜਗਤ ਦੀਆਂ ਅੱਖਾਂ ਵੀ ਨਮ ਸਨ।
ਦਿਲਜਾਨ ਦੇ ਆਖਰੀ ਸਫਰ ਵਿੱਚ ਸ਼ਾਮਲ ਹੋਣ ਗਾਇਕ ਮਾਸਟਰ ਸਲੀਮ, ਖਾਨ ਸਾਬ, ਸਚਿਨ ਆਹੂਜਾ, ਲਹਿੰਬਰ ਹੁਸੈਨਪੁਰੀ, ਕਲੇਰ ਕੰਠ ਕੁਲਵਿੰਦਰ ਕੈਲੀ, ਕੁਲਵਿੰਦਰ ਕਿੰਦਾ, ਪੂਰਨਸ਼ਾਹ ਕੋਟੀ, ਮਿਊਜ਼ਿਕ ਡਾਇਰੈਕਟਰ ਕੁਲਜੀਤ, ਦਲਵਿੰਦਰ ਦਿਆਲਪੁਰੀ ਸਣੇ ਕਈ ਗਾਇਕ ਮੌਜੂਦ ਰਹੇ।
ਵੇਖੋ, ਅੰਤਿਮ ਸੰਸਕਾਰ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।







































