ਤਰਨਤਾਰਨ (ਬਲਜੀਤ ਸਿੰਘ) | ਪਿੰਡ ਦੂਹਲ ਕੋਹਨਾ ‘ਚ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਨਰਸਰੀ ਦੇ ਵਿਦਿਆਰਥੀ ਦੀ ਮੌਤ ਹੋ ਗਈ।
ਬੱਚੇ ਦੇ ਨਾਲ ਗਏ ਬੱਚਿਆਂ ਦਾ ਕਹਿਣਾ ਹੈ ਕਿ ਉਹ ਜਦੋਂ 6 ਸਾਲ ਦਾ ਮਹਿਤਾਬ ਸਿੰਘ ਬੱਸ ਵਿੱਚੋਂ ਉਤਰਨ ਲੱਗਿਆ ਤਾਂ ਡ੍ਰਾਇਵਰ ਨੇ ਬੱਸ ਚਲਾ ਦਿੱਤੀ। ਮਹਿਤਾਬ ਬੱਸ ਥੱਲੇ ਆ ਗਿਆ।
ਮਹਿਤਾਬ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਦਸੇ ‘ਚ ਇੱਕ ਹੋਰ ਬੱਚਾ ਗੁਰਨੂਰ ਸਿੰਘ (6) ਵੀ ਜ਼ਖਮੀ ਹੋਇਆ ਹੈ।
ਪਿੰਡ ਵਾਸੀਆਂ ਮੁਤਾਬਕ ਸਕੂਲ ਵੈਨ ਪਿੰਡ ਦੀ ਹੈ ਅਤੇ ਉਸ ਦੀ ਹਾਲਤ ਚੰਗੀ ਨਹੀਂ ਹੈ। ਚਾਲਕ ਨੂੰ ਵਾਰ-ਵਾਰ ਕਹਿਣ ‘ਤੇ ਵੀ ਵੈਨ ਨੂੰ ਠੀਕ ਨਹੀਂ ਕਰਵਾਇਆ ਗਿਆ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਕਾਨੂੰਨੀ ਕਾਰਵਾਈ ਅਜੇ ਤੱਕ ਨਹੀਂ ਹੋਈ ਹੈ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )