100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣੀ ਅੰਮ੍ਰਿਤਸਰ ਦੀ ਇਹ ਹਾਊਸ ਵਾਇਫ

0
4062

ਅੰਮ੍ਰਿਤਸਰ | ਸ਼ਹਿਰ ਇੱਕ ਹਾਊਸ ਵਾਇਫ ਦੀ 100 ਰੁਪਏ ਦੀ ਲਾਟਰੀ ਨੇ ਕਿਸਮਤ ਬਦਲ ਦਿੱਤੀ ਹੈ। ਰੇਨੂ ਚੌਹਾਨ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾਂਦੀ ਲਾਟਰੀ ਵਿੱਚ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਰੇਨੂ ਕੁਮਾਰ ਨੇ ਪੈਸੇ ਲੈਣ ਲਈ ਆਪਣੇ ਡਾਕਯੂਮੈਂਟਸ ਪੰਜਾਬ ਸਰਕਾਰ ਕੋਲ ਜਮਾ ਕਰਵਾ ਦਿੱਤੇ ਹਨ।

ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਰੇਨੂ ਨੇ ਕਿਹਾ ਕਿ ਇਹ ਇਨਾਮ ਉਸ ਦੇ ਮਿਡਲ ਕਲਾਸ ਪਰਿਵਾਰ ਲਈ ਰਾਹਤ ਦੀ ਗੱਲ ਹੈ। ਉਨਾਂ ਕਿਹਾ ਕਿ ਉਸ ਦਾ ਪਤੀ ਅੰਮਿਤਸਰ ਵਿਖੇ ਕੱਪੜੇ ਦੀ ਦੁਕਾਨ ਚਲਾਉਂਦਾ ਹੈ ਅਤੇ ਇਹ ਇਨਾਮੀ ਰਾਸ਼ੀ ਉਨ੍ਹਾਂ ਦੀ ਜ਼ਿੰਦਗੀ ਨੂੰ ਆਰਥਿਕ ਪੱਖੋਂ ਹੋਰ ਸੁਖਾਲੀ ਬਣਾਵੇਗੀ।

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਅਰ 100+ ਲਾਟਰੀ ਦਾ ਡਰਾਅ 11 ਫਰਵਰੀ, 2021 ਨੂੰ ਕੱਢਿਆ ਗਿਆ ਸੀ ਅਤੇ ਪਹਿਲਾ ਇਨਾਮ ਟਿਕਟ ਨੰ: ਡੀ-12228 ਉਤੇ ਨਿਕਲਿਆ ਸੀ। ਉਨਾਂ ਦੱਸਿਆ ਕਿ ਰੇਨੂ ਨੇ ਇਨਾਮੀ ਰਾਸ਼ੀ ਲਈ ਅੱਜ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ ਅਤੇ ਜਲਦੀ ਹੀ ਇਨਾਮੀ ਰਾਸ਼ੀ ਉਨਾਂ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )