ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ 31 ਹੋਰ ਪ੍ਰਾਪਰਟੀ ਡੀਲਰਾਂ ‘ਤੇ ਦਰਜ ਹੋਵੇਗਾ ਕੇਸ

0
3860

ਜਲੰਧਰ | ਜਿਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਨੇ ਨਾਜਾਇਜ ਕਲੋਨੀਆਂ ਕੱਟਣ ਤੋਂ ਬਾਅਦ ਵੀ ਉਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਅਪਲਾਈ ਨਹੀਂ ਕੀਤਾ ਉਨ੍ਹਾਂ ਉੱਤੇ ਹੁਣ ਕੇਸ ਦਰਜ ਕੀਤੇ ਜਾਣਗੇ।

ਜਲੰਧਰ ਡਵੈਲਪਮੈਂਟ ਅਥਾਰਿਟੀ ਨੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 31 ਪ੍ਰਾਪਰਟੀ ਕਾਰੋਬਾਰੀਆਂ ਉੱਤੇ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ।

ਜੇਡੀਏ ਦਾ ਇਹ ਕਹਿਣਾ ਹੈ ਕਿ ਇਹ ਉਹ 31 ਪ੍ਰਾਪਰਟੀ ਡੀਲਰ ਹਨ ਜਿਹੜੇ ਆਪਣੀਆਂ ਕੱਟੀਆਂ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾ ਰਹੇ। ਇਸ ਨਾਲ ਸਰਕਾਰ ਦਾ ਮਾਲੀ ਨੁਕਸਾਨ ਹੋ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਜਲੰਧਰ ਨਗਰ ਨਿਗਮ ਵੀ ਆਉਣ ਵਾਲੇ ਦਿਨਾਂ ਵਿੱਚ ਇੱਲੀਗਲ ਕਾਲੋਨੀ ਕੱਟਣ ਵਾਲਿਆਂ ਉੱਤੇ ਪਰਚਾ ਦਰਜ ਕਰਵਾ ਸਕਦਾ ਹੈ ਜਿਨ੍ਹਾਂ ਨੇ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਨਹੀਂ ਕਰਵਾਇਆ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।