5 ਮਹੀਨੇ ਦੀ ਬੱਚੀ ਨੂੰ 22 ਕਰੋੜ ਰੁਪਏ ਦੇ ਟੀਕੇ ਦੀ ਲੋੜ, ਕੇਂਦਰ ਸਰਕਾਰ ਨੇ ਟੀਕੇ ਦਾ 6 ਕਰੋੜ ਟੈਕਸ ਮਾਫ ਕੀਤਾ

0
16691

ਮੁੰਬਈ | ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਹੀ ਬੱਚੀ ਨੂੰ 22 ਕਰੋੜ ਰੁਪਏ ਦਾ ਇੰਜੈਕਸ਼ਨ ਲਗਵਾਉਣ ਦੀ ਲੋੜ ਹੈ। 5 ਮਹੀਨੇ ਦੀ ਬੱਚੀ ਲਈ ਕ੍ਰਾਉਡ ਫੰਡਿੰਗ ਰਾਹੀਂ ਲੋਕਾਂ ਨੇ ਪੈਸੇ ਇਕੱਠੇ ਕੀਤੇ ਹਨ।

ਇਹ ਟੀਕਾ ਬਾਹਰਲੇ ਮੁਲਕ ਤੋਂ ਆਉਣਾ ਹੈ ਜਿਸ ਉੱਤੇ ਭਾਰਤ ਸਰਕਾਰ ਦਾ 6 ਕਰੋੜ ਟੈਕਸ ਬਣਦਾ ਸੀ ਜਿਸ ਨੂੰ ਮੋਦੀ ਸਰਕਾਰ ਨੇ ਮੁਆਫ ਕਰ ਦਿੱਤਾ ਹੈ।

ਬੱਚੀ ਦਾ ਆਪ੍ਰੇਸ਼ਨ ਹੁਣ ਜਲਦ ਸ਼ੁਰੂ ਹੋਵੇਗਾ। ਬੱਚੀ ਨੂੰ Spinal Muscular Astrophys (SMA) ਨਾਂ ਦੀ ਬਿਮਾਰੀ ਹੈ। ਟਾਇਮ ਉੱਤੇ ਇਲਾਜ ਨਾ ਮਿਲਣ ਕਾਰਨ ਬੱਚੀ ਸਿਰਫ 18 ਮਹੀਨੇ ਹੀ ਜਿੰਦਾ ਰਹਿ ਸਕਦੀ ਸੀ।

ਬੱਚੀ ਦੇ ਮਾਪਿਆਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਦਾਨ ਦੀ ਅਪੀਲ ਕੀਤੀ ਸੀ। ਇਸ ਨਾਲ ਉਨ੍ਹਾਂ ਨੇ 16 ਕਰੋੜ ਰੁਪਏ ਜਮ੍ਹਾਂ ਕਰ ਲਈ ਪਰ ਟੈਕਸ ਮਿਲਾ ਕੇ ਟੀਕੇ ਦੀ ਕੀਮਤ 22 ਕਰੋੜ ਰੁਪਏ ਬਣ ਰਹੀ ਸੀ। ਇਸ ‘ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਪੀਐਮ ਨੂੰ ਚਿੱਠੀ ਲਿਖ ਟੈਕਸ ਮਾਫ਼ ਕਰਨ ਦੀ ਅਪੀਲ ਕੀਤੀ ਸੀ।