ਜਲੰਧਰ | ਸਿਰਫ 30 ਰੁਪਏ ਦੀ ਕਾਰ ਪਾਰਕਿੰਗ ਦੀ ਪਰਚੀ ਪਿੱਛੇ ਹੋਏ ਝਗੜੇ ਵਿੱਚ ਇੱਕ ਕਾਂਗਰਸੀ ਕੌਂਸਲਰ ਅਤੇ ਇੱਕ ਪੱਤਰਕਾਰ ਜਖਮੀ ਹੋ ਗਿਆ ਹੈ। ਦਰਅਸਲ ਕਾਰ ਪਾਰਕਿੰਗ ਨੂੰ ਲੈ ਕੇ ਕੌਂਸਲਰ ਮਨਦੀਪ ਜੱਸਲ ਦਾ ਝਗੜਾ ਠੇਕੇਦਾਰ ਨਾਲ ਹੋ ਗਿਆ। ਇਸ ਦੌਰਾਨ ਕੌਂਸਲਰ ਨਾਲ ਆਏ ਉਸ ਦੇ ਸਾਥੀਆਂ ਨੇ ਪੱਤਰਕਾਰ ‘ਤੇ ਵੀ ਹਮਲਾ ਕਰ ਦਿੱਤਾ।
ਦਰਅਸਲ ਦੋ ਦਿਨ ਪਹਿਲਾਂ ਕੌਂਸਲਰ ਮਨਦੀਪ ਜੱਸਲ ਆਪਣੀ ਕਾਰ ਵਿੱਚ ਡੀਸੀ ਦਫਤਰ ਆਏ ਸਨ। ਪਾਰਕਿੰਗ ਕਰਿੰਦੇ ਨੇ ਉਨ੍ਹਾਂ ਤੋਂ ਪਰਚੀ ਦੇ 30 ਰੁਪਏ ਮੰਗੇ ਸਨ। ਇਸ ‘ਤੇ ਵਿਵਾਦ ਹੋ ਗਿਆ ਸੀ।
ਸ਼ੁੱਕਰਵਾਰ ਨੂੰ ਜੱਸਲ ਪਾਰਕਿੰਗ ਠੇਕੇਦਾਰ ਖਿਲਾਫ ਡੀਸੀ ਨੂੰ ਸ਼ਿਕਾਇਤ ਦੇਣ ਪਹੁੰਚੇ ਸਨ। ਮੀਟਿੰਗ ਹਾਲ ਤੋਂ ਬਾਹਰ ਆਉਂਦੇ ਹੀ ਦੋਹਾਂ ਪੱਖਾਂ ਵਿੱਚ ਤੂੰ-ਤੂੰ-ਮੈਂ-ਮੈਂ ਤੋਂ ਬਾਅਦ ਹੱਥਾਪਾਈ ਸ਼ੁਰੂ ਹੋ ਗਈ। ਮੌਕੇ ‘ਤੇ ਮੌਜੂਦ ਮੀਡੀਆ ਕਰਮੀਆਂ ਮੁਤਾਬਿਕ ਠੇਕੇਦਾਰ ਦੇ ਨਾਲ ਉਸ ਦਾ ਸਟਾਫ ਸੀ ਅਤੇ ਕੌਂਸਲਰ ਆਪਣੇ ਨਾਲ ਕਾਫੀ ਸਮਰਥਕ ਲੈ ਕੇ ਆਏ ਹੋਏ ਸਨ।
ਭਾਰੀ ਪੁਲਿਸ ਫੋਰਸ ਦੇ ਸਾਹਮਣੇ ਹੋਈ ਹੱਥੋਪਾਈ ਵਿੱਚ ਕੌਂਸਲਰ ਮਨਦੀਪ ਜੱਸਲ ਦਾ ਸਿਰ ਫੱਟ ਗਿਆ ਜਦਕਿ ਇੱਕ ਵੈਬ ਪੋਰਟਲ ਨਾਲ ਜੁੜੇ ਪੱਤਰਕਾਰ ਦੇ ਸਿਰ ਅਤੇ ਹੱਥ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇੱਕ ਮਹਿਲਾ ਪੱਤਰਕਾਰ ਨੇ ਵੀ ਜੱਸਲ ਸਮੱਰਥਕਾਂ ‘ਤੇ ਬਦਸਲੂਕੀ ਦਾ ਇਲਜਾਮ ਲਗਾਇਆ ਹੈ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।)