ਚੰਡੀਗੜ੍ਹ | ਪੰਜਾਬ ਸਰਕਾਰ ਨੇ ਹੁਣ ਪ੍ਰੀ-ਪ੍ਰਾਇਮਰੀ, ਪ੍ਰਾਇਮਰੀ ਅਤੇ ਪਹਿਲੀ-ਦੂਜੀ ਦੀਆਂ ਕਲਾਸਾਂ ਸਕੂਲ ਵਿੱਚ ਲਾਏ ਜਾਣ ਦੇ ਵੀ ਹੁਕਮ ਸਰਕਾਰ ਨੇ ਜਾਰੀ ਕਰ ਦਿੱਤੇ ਹਨ।
ਇੱਕ ਫਰਵਰੀ ਤੋਂ ਬੱਚਿਆਂ ਦੇ ਸਾਰੇ ਸਕੂਲ ਖੋਲ੍ਹ ਦਿੱਤੇ ਜਾਣਗੇ। ਕਰੀਬ 10 ਮਹੀਨਿਆਂ ਤੋਂ ਬੰਦ ਇਹ ਸਕੂਲ ਹੁਣ ਪੂਰੀ ਤਰ੍ਹਾਂ ਖੁਲ੍ਹ ਜਾਣਗੇ। ਇਸ ਤੋਂ ਪਹਿਲਾਂ ਹਾਇਰ ਸੈਕੰਡਰੀ ਅਤੇ ਤੀਜੀ ਤੋਂ ਪੰਜਵੀਂ ਦੇ ਸਕੂਲ ਖੋਲ੍ਹੇ ਜਾਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ।
ਕੋਰੋਨਾ ਦੇ ਵੈਕਸੀਨ ਆਉਣ ਤੋਂ ਬਾਅਦ ਹੁਣ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ ਜਦਕਿ ਵੈਕਸੀਨ ਫਿਲਹਾਲ ਬੱਚਿਆਂ ਨੂੰ ਨਹੀਂ ਲਗਾਈ ਜਾਵੇਗੀ।
(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )