ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਸਾਇੰਸ ਦੇ ਖੇਤਰ ਵਿਚ ਬੱਚਿਆਂ ਦੀ ਰੁਚੀ ਵਧਾਉਣ ਲਈ ਸਾਇੰਸ ਫੈਸਟ 2020 ਕਰਵਾਇਆ। ਫੈਸਟ ਵਿਚ 200 ਤੋਂ ਵੱਧ ਸਕੂਲੀ ਬੱਚਿਆਂ ਨੇ ਭਾਗ ਲਿਆ। ਕੋਰੋਨਾ ਨੂੰ ਦੇਖਦੇ ਹੋਏ ਫੈਸਟ ਆਨਲਾਈਨ ਹੀ ਕਰਵਾਇਆ ਗਿਆ।
ਫੈਸਟ ਦੌਰਾਨ ਹੀ ਬੱਚਿਆਂ ਦੇ ਵਿਗਿਆਨਕ ਮਾਡਲ ਬਣਾਉਣ ਦੇ ਮੁਕਾਬਲੇ ਵੀ ਕਰਵਾਏ। ਮੁਕਾਬਾਲਿਆਂ ਵਿਚ ਪਹਿਲਾਂ ਪਹਿਲਾ ਇਨਾਮ ਸਤਪਾਲ ਮਿੱਤਲ ਸਕੂਲ ਲੁਧਿਆਣਾ ਦੀ ਨਾਮੀਆ ਜੋਸ਼ੀ, ਦੂਜਾ ਬੀਸੀਐਮ ਸੈਕਟਰ 32ਚੰਡੀਗੜ੍ਹ ਦੇ ਕਿਸੇ ਵਿਦਿਆਰਥੀ ਨੇ ਤੇ ਤੀਜਾ ਇਨਾਮ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਮੋਹਾਲੀ ਦੀ ਨਿਮਰਤ ਕੌਰ ਨੇ ਜਿੱਤਿਆ।
ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਦੇਸ਼ ਦੇ ਲਗਾਤਾਰ ਵਿਕਾਸ ਲਈ ਨਵੀਆਂ-ਨਵੀਆਂ ਕਾਢਾਂ ਲਈ ਬਹੁਤ ਲੋੜ ਹੈ। ਉਹਨਾਂ ਕਿਹਾ ਕਿ ਆਧੁਨਿਕ ਯੁੱਗ ਵਿਚ ਕਾਢਾਂ ਤੇ ਸਿਰਜਣਾਤਮਿਕ ਸੋਚ ਸਦਕਾ ਬਹੁਤ ਗੁੰਝਲਦਾਰ ਤੇ ਮਹਿੰਗੀਆਂ ਪ੍ਰਕਿਰਿਆਵਾਂ ਨੂੰ ਸਰਲ ਤੇ ਸਸਤਾ ਬਣਾ ਲਿਆ ਗਿਆ ਹੈ।
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀ ਦਿੱਲੀ ਦੇ ਸਹਾਇਕ ਪ੍ਰੋਫ਼ੈਸਰ ਡਾ. ਸਾਊਕਿਮ ਸਿਧਾਂਤਾਂ ਨੇ ਇਸ ਮੌਕੇ “ਛੋਟੀ ਦੁਨੀਆਂ ਵੱਡੀਆਂ ਯੁਗਤਾਂ ਨੈਨੋ ਟੈਕਨਾਲੌਜੀ ਦਾ ਭਵਿੱਖ” ਵਿਸ਼ੇ ਤੇ ਵਿਦਿਆਰਥੀਆਂ ਨਾਲ ਵੱਡਮੁੱਲੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾ ਦੱਸਿਆ ਕਿ ਨੈਨੋ ਟੈਕਨਾਲੌਜੀ ਅੱਜ ਦੇ ਯੁੱਗ ਵਿਚ ਬਹੁਤ ਅਹਿਮ ਹੈ। ਡਾ. ਸਾਊਮਿਕ ਨੇ ਕਿਹਾ ਕਿ ਸੋਨੇ ਅਤੇ ਚਾਂਦੀ ਦੇ ਕੁਝ ਛੋਟੇ-ਛੋਟੇ ਕਣ ਤਿਆਰ ਕਰਦਿਆਂ ਇਹਨਾਂ ਦੀ ਵਰਤੋਂ ਬਾਰੇ ਵੀ ਵਿਦਿਆਰਥੀਆਂ ਨੂੰ ਵਿਸਥਾਰਤ ਜਾਣਕਾਰੀ ਦਿੱਤੀ ਗਈ।
ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਸਾਇੰਸ ਫ਼ੈਸਟ ਵਿਚ ਹਿੱਸਾ ਲੈਣ ਵਾਲਿਆਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਇਸ ਦੀ ਵਰਤੋਂ ਦੀ ਅੱਜ ਦੇ ਸਮੇਂ ਦੀ ਬਹੁਤ ਅਹਿਮ ਲੋੜ ਹੈ।0 ਉਨ੍ਹਾਂ ਕਿਹਾ ਕਿ ਧਰਤੀ ਤੇ ਸਾਡੀ ਹੋਂਦ ਬਣਾਈ ਰੱਖਣ ਲਈ ਖੋਜਾਂ ਤੇ ਕਾਢਾਂ ਦਾ ਹੋਣਾ ਬਹੁਤ ਜ਼ਰੂਰੀ ਹੈ।