ਪਿਛਲੇ ਦਸਾਂ ਸਾਲਾਂ ਨਾਲੋਂ ਜਲੰਧਰ ‘ਚ ਇਸ ਵਾਰ ਪਵੇਗੀ ਵੱਧ ਠੰਢ, ਆਉਣ ਵਾਲੇ ਦਿਨਾਂ ‘ਚ ਮੀਂਹ ਪੈਣ ਦੇ ਆਸਾਰ

0
3688

ਜਲੰਧਰ | ਪਿਛਲੇ ਦਿਨੀਂ ਹੋਈ ਬੂੰਦਾਂ-ਬਾਂਦੀ ਨੇ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਠੰਢ ਦੇ ਨੇੜੇ ਕਰ ਦਿੱਤਾ ਹੈ। ਪਰ ਇਸ ਵਾਰ ਪੰਜਾਬ ਵਿਚ ਪਿਛਲੇ ਦਸ ਸਾਲਾਂ ਵਿਚ ਅਜਿਹਾ ਹੋਇਆ ਹੈ ਕਿ ਨਵੰਬਰ ਵਿਚ ਹੀ ਜਨਵਰੀ ਵਰਗੀ ਠੰਢ ਪੈਣੀ ਸ਼ੁਰੂ ਹੋ ਗਈ ਹੈ। ਲੋਕਾਂ ਦਾ ਮੰਨਣ ਹੈ ਕਿ ਲੰਘੇ ਸਾਲਾਂ ਵਿਚ ਅਜਿਹਾ ਦੇਖਣ ਨੂੰ ਨਹੀਂ ਸੀ ਮਿਲਿਆ।

ਕੀ ਕਹਿੰਦੇ ਨੇ ਜਾਗਰਫੀ ਡਿਪਾਰਟਮੈਂਟ ਦੇ ਹੈੱਡ

ਇਸ ਬਾਰੇ ਦੁਆਬਾ ਕਾਲਜ ਦੇ ਜਾਗਰਫੀ ਡਿਪਾਰਟਮੈਂਟ ਦੇ ਐਚਓਡੀ ਡਾ ਦਲਜੀਤ ਸਿੰਘ ਨੇ ਕਿਹਾ ਕਿ ਇਸ ਵਾਰ ਪਿੱਛਲੇ 10 ਸਾਲਾਂ ਨਾਲੋਂ ਵੱਧ ਠੰਢ ਪੈ ਰਹੀ ਹੈ। ਉਹਨਾਂ ਕਿਹਾ ਕਿ ਜਲੰਧਰ ਨਵੰਬਰ ਮਹੀਨੇ ਵਿਚ ਹੋਣ ਵਾਲੀ ਬਾਰਿਸ਼ ਲਈ ਸਭ ਤੋਂ ਖੁਸ਼ਕ ਮੰਨਿਆ ਜਾਂਦਾ ਸੀ ਪਰ ਪਿਛਲੇ ਦਿਨੀਂ ਪਏ ਹਲਕੇ ਮੀਂਹ ਨੇ ਭਾਰੀ ਠੰਢ ਦਾ ਸੰਕੇਤ ਦਿੱਤਾ ਹੈ।

ਡਾ ਦਲਜੀਤ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਜਦੋ ਲੌਕਡਾਊਨ ਲੱਗ ਗਿਆ ਸੀ ਤਾਂ ਬਹੁਤ ਸਾਰੀਆਂ ਫੈਕਟਰੀਆਂ ਬੰਦ ਹੋ ਗਈਆਂ ਸਨ। ਜਿਹਨਾਂ ਕਰਕੇ ਪ੍ਰਦੂਸ਼ਣ ਘੱਟ ਹੋਇਆ ਤੇ ਮੀਂਹ ਦੇ ਆਸਾਰ ਵਧੇ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਮੀਂਹ ਪੈਣ ਦੇ ਹੋਰ ਆਸਾਰ ਹਨ ਤੇ ਇਸ ਵਾਰ ਠੰਢ ਪਿਛਲੇ ਦਸ ਸਾਲ ਦੇ ਮੁਕਾਬਲੇ ਵੱਧ ਪਵੇਗੀ।