ਭਾਜਪਾ ਦੇ ਪੰਜਾਬ ਪ੍ਰਧਾਨ ਖਿਲਾਫ਼ ਹੋਈ ਨਾਅਰੇਬਾਜ਼ੀ, ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪੰਜਾਬ ਨਹੀਂ ਵੜਨ ਦਿਆਂਗੇ – ਕਿਸਾਨ

0
913

ਜਲੰਧਰ | ਕਿਸਾਨੀ ਸੰਘਰਸ਼ ਸਿਖਰਾਂ ਵੱਲ ਵੱਧ ਰਿਹਾ ਹੈ। ਅੱਜ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਵਿਜੈ ਰੈਸਟੋਰੈਂਟ ਮਕਸੂਦਾਂ ਮੀਟਿੰਗ ਕਰਨ ਆਏ ਤਾਂ ਕਿਸਾਨਾਂ ਨੇ ਰੈਸਟੋਰੈਂਟ ਦੇ ਬਾਹਰ ਉਹਨਾਂ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ।

ਮਾਹੌਲ ਜਿਆਦਾ ਗਰਮ ਹੁੰਦਾ ਦੇਖ ਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕਰਵਾਇਆ। ਪੁਲਿਸ ਤੇ ਕਿਸਾਨਾਂ ਵਿਚਾਲੇ ਧੱਕਾਮੁੱਕੀ ਵੀ ਹੋਈ।

ਕਿਸਾਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਭਾਜਪਾ ਦੇ ਕਿਸੇ ਵੀ ਲੀਡਰ ਨੂੰ ਪੰਜਾਬ ਵਿਚ ਵੜਨ ਨਹੀਂ ਦਿਆਂਗੇ।