ਜਲੰਧਰ – ਆਪਣੀ ਸਰਵਿਸ ਰਿਵਾਲਵਰ ਸਾਫ਼ ਕਰ ਸਮੇਂ ਚੱਲੀ ਗੋਲ਼ੀ, ਏਐਸਆਈ ਦੀ ਮੌਤ

0
770

ਜਲੰਧਰ | ਪੁਲਿਸ ਲਾਈਨ ਵਿਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੋਲੀ ਚੱਲਣ ਨਾਲ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪੀਓ ਸਟਾਫ਼ ਵਿਚ ਤੈਨਾਤ ਏਐਸਆਈ ਹੀਰਾ ਲਾਲ ਐਤਵਾਰ ਸਵੇਰੇ ਅਪਣੀ ਸਰਵਿਸ ਰਿਵਾਲਵਰ ਸਾਫ ਕਰ ਰਹੇ ਸੀ ਤਾਂ ਕਿ ਉਸ ਵਿਚੋਂ ਗੋਲੀ ਚੱਲ ਗਈ। ਗੋਲੀ ਲੱਗਣ ਨਾਲ ਹੀਰਾ ਲਾਲ ਦੀ ਮੌਕੇ ਤੇ ਹੀ ਮੌਤ ਹੋ ਗਈ।

ਹੀਰਾ ਲਾਲ ਪੁਲਿਸ ਲਾਈਨ ਵਿਚ ਸਰਕਾਰੀ ਕਵਾਟਰ ਵਿਚ ਰਹਿੰਦੇ ਸੀ। ਸੂਚਨਾ ਮਿਲਦੇ ਹੀ ਮੌਕੇ ਉੱਤੇ ਥਾਣਾ ਨਵੀਂ ਬਾਰਾਦਰੀ ਦੇ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਪੁਲਿਸ ਪਾਰਟੀ ਨਾਲ ਪਹੁੰਚੇ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਇਕ ਹਦਸਾ ਸੀ।