ਚੰਡੀਗੜ੍ਹ . ਐੱਸ.ਐੱਸ. ਬੀ ਵੱਲੋਂ ਕਾਂਸਟੇਬਲ ਦੇ ਅਹੁਦਿਆਂ ਲਈ 1541 ਪੋਸਟਾਂ ਨਿਕਲੀਆਂ ਹਨ। ਉਨ੍ਹਾਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਦੀ ਮੰਗ ਕੀਤੀ ਹੈ।ਉਪਰੋਕਤ ਅਹੁਦਿਆਂ ਲਈ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ www.ssbrectt.gov.in ਤੇ ਜਾ ਕੇ ਆਨਲਾਈਨ ਫਾਰਮ ਭਰ ਸਕਦੇ ਹਨ।
ਪੋਸਟਾਂ-1,541
ਪੋਸਟ ਦਾ ਨਾਮ- ਕਾਂਸਟੇਬਲ
ਵਿੱਦਿਅਕ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 10 ਵੀਂ ਪਾਸ ਕੀਤੀ ਹੋਵੇ ਅਤੇ ਮਾਨਤਾ ਪ੍ਰਾਪਤ ਸੰਸਥਾ ਤੋਂ ਆਈ ਟੀ ਆਈ ਕੀਤੀ ਹੋਵੇ।
ਉਮਰ
ਉਮੀਦਵਾਰਾਂ ਦੀ ਉਮਰ ਘੱਟੋ ਘੱਟ 18 ਅਤੇ ਵੱਧ ਤੋਂ ਵੱਧ 23/25/27 ਸਾਲ ਹੋਵੇ।
ਫ਼ੀਸ
ਆਨਲਾਈਨ ਅਪਲਾਈ ਕਰਦੇ ਸਮੇਂ ਉਮੀਦਵਾਰਾਂ ਨੂੰ 100 ਰੁਪਏ ਦੀ ਫ਼ੀਸ ਵੀ ਜਮ੍ਹਾ ਕਰਵਾਉਣੀ ਹੋਵੇਗੀ।