PATEL HOSPITAL ਦੀ ਲੈਂਬ ‘ਚੋਂ ਬਾਕੀ ਲੈਬਜ਼ ਨਾਲੋਂ ਨਿਕਲੇ ਵੱਧ ਕੋਰੋਨਾ ਕੇਸਾਂ ਬਾਰੇ ਹਸਪਤਾਲ ਨੇ ਭੇਜਿਆ ਆਪਣਾ ਪੱਖ, ਕਿਹਾ- 413 ਵਿੱਚੋਂ 59 ਪਾਜ਼ੀਟਿਵ, ਇਹ ਦਰ 14.28 ਫੀਸਦੀ

0
3779

ਜਲੰਧਰ . ਪਟੇਲ ਹਸਪਤਾਲ ਵਿੱਚ ਹੋਏ ਕੋਰੋਨਾ ਟੈਸਟਾਂ ਵਿੱਚੋਂ ਜ਼ਿਆਦਾ ਪਾਜ਼ੀਟਿਵ ਨਿਕਲਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਤੋਂ ਬਾਅਦ ਪਟੇਲ ਹਸਪਤਾਲ ਵੱਲੋਂ ਮੀਡੀਆ ਨੂੰ ਆਪਣਾ ਪੱਖ ਭੇਜਿਆ ਗਿਆ ਹੈ। ਪਟੇਲ ਹਸਪਤਾਲ ਨੇ ਸਰਕਾਰ ਵੱਲੋਂ ਜਾਰੀ ਡਾਟਾ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਅਸੀਂ 413 ਟੈਸਟ ਕੀਤੇ ਹਨ ਜਿਸ ‘ਚੋਂ 59 ਪਾਜ਼ੀਟਿਵ ਆਏ ਹਨ। ਇਹ ਦਰ 14.28 ਫੀਸਦੀ ਬਣਦੀ ਹੈ। ਜਦਕਿ ਸਰਕਾਰ ਵੱਲੋਂ ਜਾਰੀ ਡਾਟਾ ਮੁਤਾਬਿਕ ਪਟੇਲ ਨੇ 205 ਟੈਸਟ ਕੀਤੇ ਜਿਸ ਵਿੱਚੋਂ 59 ਟੈਸਟ ਪਾਜ਼ੀਟਿਵ ਨਿਕਲੇ ਸਨ।

ਇਹ ਵੀ ਪੜ੍ਹੋ – PATEL HOSPITAL ਦੀ ਲੈਂਬ ‘ਚੋਂ ਬਾਕੀ ਲੈਬਜ਼ ਨਾਲੋਂ ਨਿਕਲ ਰਹੇ ਵੱਧ ਕੋਰੋਨਾ ਕੇਸ, ਹੈਲਥ ਵਿਭਾਗ ਨੇ ਜਾਂਚ ਲਈ ਚਿੱਠੀ ਲਿਖੀ, ਪੀਜੀਆਈ ਕਰੇਗਾ ਪਟੇਲ ਦਾ ਔਡਿਟ

ਪਟੇਲ ਹਸਪਤਾਲ ਵੱਲੋਂ ਜਾਰੀ ਬਿਆਨ  

  • ਪਟੇਲ ਹਸਪਤਾਲ ਦੀ 26.34% ਦੀ ਟੈਸਟ ਪੋਜ਼ੀਟਿਵਿਟੀ ਦਰ ਬਾਰੇ ਦਿੱਤੀ ਗਈ ਜਾਣਕਾਰੀ ਗਲਤ ਹੈ। ਅਸਲ ਗਿਣਤੀ ਕੁੱਲ 413 ਟੈਸਟਾਂ ਵਿੱਚੋ 59 ਪੋਜ਼ੀਟਿਵ ਟੈਸਟ ਹਨ। ਇਹ ਅੰਕੜਾ ਆਈਸੀਐਮਆਰ ਦੇ ਨਿਰਦੇਸ਼ਾਂ ਅਨੁਸਾਰ ਅਪਲੋਡ ਕੀਤਾ ਗਿਆ ਹੈ। ਪੁਸ਼ਟੀ ਲਈ ਉਪਲਬਧ ਹੈ। ਅਸਲ ਵਿਚ 14.28% ਪੋਜ਼ੀਟਿਵ ਦਰ ਹੈ, ਜੋ ਕਿ ਦਾਅਵਾ ਕੀਤੇ ਗਏ ਅੰਕੜੇ ਦਾ ਅੱਧਾ ਹੈ ਅਤੇ ਹੋਰ ਲੈਬਾਂ ਨਾਲ ਤੁਲਨਾਯੋਗ ਹੈ।
  • ਸਾਡੇ ਕੋਲ ਉਪਲਬਧ ਜਾਣਕਾਰੀ ਦੇ ਅਧਾਰ ‘ਤੇ, ਹੋਰ ਲੈਬਾਂ ਜਿਹਨਾਂ ਨੂੰ ਸੈਂਪਲ ਲੈਣ ਦਾ ਅਧਿਕਾਰ ਹੈ ਉਹਨਾਂ ਦੀ ਇਸ ਵੇਲੇ ਪੋਜ਼ੀਟਿਵ ਟੈਸਟ ਦੀ ਦਰ 16% ਅਤੇ 38% ਦੇ ਵਿਚਕਾਰ ਹੈ। ਉਨ੍ਹਾਂ ਪਹਿਲਾਂ ਦੀਆਂ ਦਰਾਂ ਰਿਪੋਰਟ ਹੋਈਆਂ ਹਨ, ਜਦੋਂ ਖੇਤਰ ਵਿਚ ਜ਼ਿਆਦਾ ਕੇਸਾਂ ਦੀ ਪੁਸ਼ਟੀ ਨਹੀਂ ਸੀ। ਇਹ ਜ਼ਿਕਰਯੋਗ ਹੈ ਕਿ ਪਟੇਲ ਹਸਪਤਾਲ ਨੂੰ ਆਰ.ਟੀ.ਪੀ.ਸੀ.ਆਰ ਟੈਸਟਿੰਗ ਲਈ ਜਦੋ ਮਨਜ਼ੂਰੀ ਦਿੱਤੀ ਗਈ ਸੀ ਉਸ ਸਮੇ ਮਹਾਂਮਾਰੀ ਜਿਆਦਾ ਫੈਲੇ ਹੋਏ ਪੜਾਅ ਵਿਚ ਸੀ, ਇਸ ਲਈ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਹੋ ਸਕਦੀ ਹੈ।
  • ਪੀ.ਜੀ.ਆਈ ਚੰਡੀਗੜ੍ਹ ਦੇ ਵਾਇਰਲੌਜੀ ਵਿਭਾਗ ਦੁਆਰਾ ਕੀਤੀ ਜਾ ਰਹੀ ਆਡਿਟ ਆਈ.ਸੀ.ਐਮ.ਆਰ ਅਤੇ ਐਨ.ਏ.ਬੀ.ਐਲ ਦੁਆਰਾ ਪ੍ਰਵਾਨਿਤ ਲੈਬਾਂ ਦੀ ਇਕ ਨਿਯਮਿਤ ਕੁਆਲਿਟੀ ਅਸ਼ੋਰੈਂਸ ਪ੍ਰਕਿਰਿਆ ਹੈ ਆਈ.ਸੀ.ਐਮ.ਆਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਸੀਂ ਇਹ ਆਡਿਟ ਕਰਵਾਉਣ ਲਈ ਪੀ.ਜੀ.ਆਈ ਨਾਲ ਨਿਰੰਤਰ ਸੰਪਰਕ ਵਿਚ ਹਾਂ।
  • ਸਾਡੀ ਜਾਂਚ ਦਾ ਬਹੁਤ ਵੱਡਾ ਹਿੱਸਾ ਹਸਪਤਾਲ ਵਿਚ ਦਾਖਿਲ ਮਰੀਜ਼ਾਂ ‘ਤੇ ਕੀਤਾ ਗਿਆ ਹੈ, ਜੋ ਪਹਿਲਾਂ ਤੋਂ ਹੀ ਅੰਗਾਂ ਦੀ ਕਮਜ਼ੋਰੀ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਪ੍ਰਭਾਵਿਤ ਹਨ ਜਿਸ ਲਈ ਉਹਨਾਂ ਨੂੰ ਦਾਖਲੇ ਦੀ ਜ਼ਰੂਰਤ ਹੋਈ| ਇਹ ਇਕ ਮੰਨਿਆ ਗਿਆ ਤੱਥ ਹੈ ਕਿ ਬੀਮਾਰ ਮਰੀਜ਼ਾਂ ਵਿਚ ਪੋਜ਼ੀਟਿਵ ਹੋਣ ਦੀ ਦਰ ਵਧੇਰੇ ਹੁੰਦੀ ਹੈ। ਇਸ ਸੰਬੰਧ ਵਿਚ ਪਟੇਲ ਹਸਪਤਾਲ ਦੀ ਲੈਬ ਦੀ ਤੁਲਨਾ ਉਹਨਾਂ ਲੈਬਾਂ ਨਾਲ ਨਹੀਂ ਕੀਤੀ ਜਾ ਸਕਦੀ ਜੋ ਕਿ ਬਿਨਾ ਲੱਛਣਾਂ ਵਾਲੇ ਮਰੀਜ਼ਾਂ ‘ਤੇ ਘਰੇਲੂ ਨਮੂਨੇ ਇਕੱਠੇ ਵੀ ਕਰਦੇ ਹਨ।

ਤੱਥਾਂ ਅਤੇ ਦਿਸ਼ਾ – ਨਿਰਦੇਸ਼ਾਂ ਦੀ ਇਸ ਵਿਕਾਰ ਨੂੰ ਵੇਖਦੇ ਹੋਏ ਸਾਨੂੰ ਇਹ ਪ੍ਰਤੀਤ ਹੁੰਦਾ ਹੈ ਕਿ ਸਮਾਜ ਦੇ ਕੁੱਝ ਅਨੌਪਚਾਰਿਕ ਤੱਤਵ ਪਟੇਲ ਹਸਪਤਾਲ ਅਤੇ ਉਸਦੇ ਸਿਹਤ ਕਰਮਚਾਰੀਆਂ ਦੁਆਰਾ ਮਹਾਮਾਰੀ  ਦੇ ਇਸ ਮੁਸ਼ਕਲ ਵਕਤ ਵਿੱਚ ਖੇਤਰ ਲਈ ਕੀਤੇ ਗਏ ਚੰਗੇ ਕੰਮਾਂ ਦੇ ਵੱਲੋਂ ਸਾਰਿਆਂ ਦਾ ਧਿਆਨ ਹਟਾਉਣ ਲਈ ਨਾਪਾਕ ਕੋਸ਼ਿਸ਼ ਵੀ ਕਰ ਰਹੇ ਹਨ | ਉਹ ਤੱਤਵ ਪੀ. ਜੀ.ਆਈ. ਦੇ ਵਾਇਰਲੌਜੀ ਵਿਭਾਗ ਦੁਆਰਾ ਕੀਤੀ ਜਾ ਰਹੀ ਇਸ ਆਮ ਆਡਿਟ ਦਾ ਗਲਤ ਪ੍ਚਾਰ ਕਰਕੇ ਫਾਇਦਾ ਚੁੱਕਣਾ ਚਾਹੁੰਦੇ ਹਨ। ਪਟੇਲ ਹਸਪਤਾਲ ਦੇ ਕੋਲ ਉਪਰ ਲਿਖੇ ਸਾਰੇ ਫੈਕਟਸ ਉਪਲੱਬਧ ਹਨ। ਇਸ ਲਈ ਪਹਿਚਾਣੇ ਗਏ ਕਿਸੇ ਵੀ ਉਪਰੋਕਤ ਤੱਤ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਵਿੱਚ ਹਸਪਤਾਲ ਸੰਕੋਚ ਨਹੀਂ ਕਰੇਗਾ। ਅਸੀ ਆਪਣੇ ਜਿਲਾ, ਰਾਜ ਅਤੇ ਰਾਸ਼ਟਰੀ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਜਾਰੀ ਰੱਖਾਂਗੇ।

ਪੰਜਾਬ ਸਰਕਾਰ ਦਾ ਡਾਟਾ ਸਹੀ ਹੈ ਜਾਂ ਪਟੇਲ ਹਸਪਤਾਲ ਦਾ ਇਹ ਤਾਂ ਔਡਿਟ ਤੋਂ ਬਾਅਦ ਹੀ ਪਤਾ ਲੱਗੇਗਾ। ਜੇਕਰ ਤੁਸੀਂ ਇਸ ਮਾਮਲੇ ‘ਚ ਆਪਣੀ ਰਾਏ ਰੱਖਣਾ ਚਾਹੁੰਦੇ ਹੋ ਤਾਂ ਕਮੈਂਟ ਬੌਕਸ ਵਿੱਚ ਲਿੱਖਿਆ ਜਾ ਸਕਦਾ ਹੈ।