ਨਵੀਂ ਦਿੱਲੀ . ਕੋਰੋਨਾ ਵਾਇਰਸ ਕਾਰਨ ਹੁਣ ਅਨਲੌਕ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦੌਰਾਨ ਵੀ ਕਈ ਸੂਬਿਆਂ ਤੇ ਸ਼ਹਿਰਾਂ ‘ਚ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਮੁੜ ਤੋਂ ਲੌਕਡਾਊਨ ਲਾਇਆ ਜਾ ਰਿਹਾ ਹੈ। ਕਈ ਸ਼ਹਿਰਾਂ ‘ਚ ਹਫਤਾਵਾਰੀ ਲੌਕਡਾਊਨ ਲਾਇਆ ਗਿਆ ਹੈ ਤੇ ਕਿਤੇ ਕੁਝ ਦਿਨਾਂ ਲਈ ਲਗਾਤਾਰ ਲੌਕਡਾਊਨ ਲਾਇਆ ਜਾ ਰਿਹਾ ਹੈ।
27 ਤੋਂ 30 ਜੁਲਾਈ ਤਕ ਤ੍ਰਿਪੁਰਾ ‘ਚ ਹੋਵੇਗਾ ਲੌਕਡਾਊਨ
ਤ੍ਰਿਪੁਰਾ ‘ਚ ਵਧਦੇ ਵਾਇਰਸ ਨੂੰ ਧਿਆਨ ‘ਚ ਰੱਖਦਿਆਂ ਫਿਰ ਤੋਂ ਲੌਕਡਾਊਨ ਦੀ ਵਾਪਸੀ ਹੋਈ ਹੈ। ਸ਼ਨੀਵਾਰ ਸੂਬੇ ‘ਚ ਤਿੰਨ ਦਿਨਾਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਹ ਲੌਕਡਾਊਨ 27 ਜੁਲਾਈ ਤੋਂ 30 ਜੁਲਾਈ ਤਕ ਸਵੇਰ ਪੰਜ ਵਜੇ ਤੋਂ ਸ਼ਾਮ ਪੰਜ ਵਜੇ ਤਕ ਜਾਰੀ ਰਹੇਗਾ।
ਗੋਆ ‘ਚ 10 ਅਗਸਤ ਤਕ ਜਾਰੀ
ਗੋਆ ‘ਚ ਸੂਬਾ ਸਰਕਾਰ ਨੇ 10 ਅਗਸਤ ਲਈ ਲੌਕਡਾਊਨ ਲਾਗੂ ਕੀਤਾ ਗਿਆ ਹੈ। ਸੂਬਾ ਸਰਕਾਰ ਨੇ ਰਾਤ ਅੱਠ ਵਜੇ ਤੋਂ ਸਵੇਰ ਛੇ ਵਜੇ ਤਕ ਲਈ ਇਹ ਲੌਕਡਾਊਨ ਲਾਇਆ ਗਿਆ। ਹਫਤੇ ‘ਚ ਤਿੰਨ ਦਿਨ ਇਹ ਲੌਕਡਾਊਨ ਲਾਗੂ ਰਹੇਗਾ। ਇਸ ਤਹਿਤ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਇੱਥੇ ਤਾਲਾਬੰਦੀ ਰਹੇਗੀ।
ਉੱਤਰਾਖੰਡ ‘ਚ ਹਫਤਾਵਾਰੀ ਲੌਕਡਾਊਨ
ਉੱਤਰਾਖੰਡ ‘ਚ ਵੀ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਅਜਿਹੇ ‘ਚ ਸੂਬਾ ਸਰਕਾਰ ਨੇ ਦੇਹਰਾਦੂਨ ਜ਼ਿਲ੍ਹੇ ‘ਚ ਵੀਕੈਂਡ ਲੌਕਡਾਊਨ ਲਾਇਆ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਦੇ ਤਹਿਤ ਛੋਟ ਦਿੱਤੀ ਗਈ ਹੈ। ਹਫ਼ਤੇ ‘ਚ ਸ਼ਨੀਵਾਰ ਅਤੇ ਐਤਵਾਰ ਸੰਪੂਰਨ ਲੌਕਡਾਊਨ ਜਾਰੀ ਰਹੇਗਾ।
ਨਾਗਾਲੈਂਡ ‘ਚ 31 ਜੁਲਾਈ ਤਕ ਲੌਕਡਾਊਨ
ਨਾਗਾਲੈਂਡ ‘ਚ ਵੀ ਲਾਗ ਪੀੜਤਾਂ ਦੀ ਸੰਖਿਆਂ ਵਧ ਰਹੀ ਹੈ। ਅਜਿਹੇ ‘ਚ ਸੂਬਾ ਸਰਕਾਰ ਨੇ 31 ਜੁਲਾਈ ਤਕ ਇੱਥੇ ਲੌਕਡਾਊਨ ਵਧਾਉਣ ਦਾ ਫੈਸਲਾ ਲਿਆ ਹੈ। ਪਹਿਲਾਂ 16 ਜੁਲਾਈ ਨੂੰ ਇੱਥੇ ਲੌਕਡਾਊਨ ਖਤਮ ਹੋਣਾ ਸੀ।