ਜਲੰਧਰ . ਸ਼ਹਿਰ ਵਿਚ ਔਰਤਾਂ ਦੀਆਂ ਸੁਰੱਖਿਆ ਨੂੰ ਵਚਨਬੱਧ ਬਣਾਉਣ 14 ਟੀਮਾਂ ਕੰਮ ਵਿਚ ਲੱਗੀਆਂ ਹੋਈਆਂ ਹਨ। ਜਲੰਧਰ ਦੀ ਪੁਲਿਸ ਵੀ ਇਸ ਮਸਲੇ ਨੂੰ ਲੈ ਕੇ ਸੁਚੇਤ ਰਹਿੰਦੀ ਹੈ, ਪੁਲਿਸ ਕਮਿਸ਼ਨਰੇਟ ਵਲੋਂ ਕੁਝ ਹੈਲਪਲਾਈਨ ਨੰਬਰ 100, 112 ਤੇ 181 ਜਾਰੀ ਕੀਤੇ ਹਨ। ਔਰਤਾਂ ਇਹਨਾਂ ਨੰਬਰ ਉਪਰ ਆਪਣੀ ਸਮੱਸਿਆਵਾਂ ਦੱਸ ਸਕਦੀਆਂ ਹਨ।
ਇਸੇ ਲੜੀ ਤਹਿਤ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਬੀ.ਐਸ.ਐਫ.ਚੌਕ ਵਿਖੇ ਸੁੱਕਰਵਾਰ ਦੀ ਅੱਧੀ ਰਾਤ ਨੂੰ ਫਸੀ ਮਹਿਲਾ ਦੀ ਸਹਾਇਤਾ ਕਰਦਿਆਂ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਵੋਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਦੀਆਂ 14 ਟੀਮਾਂ ਸ਼ਹਿਰ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਮਹਿਲਾਵਾਂ ਜਿਣਸੀ ਛੇੜਛਾੜ ਅਤੇ ਹੋਰਨਾਂ ਜੁਰਮਾਂ ਦੌਰਾਨ ਵੁਮੈਨ ਕਮਾਂਡੋ ਤੱਕ ਪਹੁੰਚ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੀਆਂ ਹਨ।