ਚੰਡੀਗੜ੍ਹ. ਮਾਨਸੂਨ ਨੇ ਉੱਤਰ ਭਾਰਤ ਵਿੱਚ ਦਸਤਕ ਦੇ ਦਿੱਤੀ ਹੈ। ਅੱਜ ਰਾਤ ਤੋਂ ਮੋਸਮ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੋਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਅਗਲੇ ਦੋ ਦਿਨ ਪੰਜਾਬ ਦੇ 80 ਫੀਸਦ ਹਿੱਸੇ ਵਿਚ ਬਾਰਿਸ਼ ਹੋ ਸਕਦੀ ਹੈ। ਪੂਰਬ ਵਲੋਂ ਆ ਰਹੀ ਬੱਦਲਵਾਹੀ ਕਰਕੇ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ।
ਸਭ ਤੋਂ ਵੱਧ ਬਾਰਿਸ਼ ਵਾਲੇ ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ ਮਾਨਸਾ, ਅਨੰਦਪੁਰ ਸਾਹਿਬ, ਰੋਪੜ, ਲੁਧਿਆਣਾ, ਬਠਿੰਡਾ, ਨਵਾ ਸ਼ਹਿਰ, ਹੋਸ਼ਿਆਰਪੁਰ ਦੇ ਗੜਸ਼ੰਕਰ ਜਿਲ੍ਹੇ ਵਿਚ ਹੋ ਸਕਦੀ ਹੈ। ਇੱਥੇ 100mm ਤੋਂ ਵੱਧ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਬਾਕੀ ਰਹਿੰਦੇ ਜਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜਿਲਕਾ, ਅਬੋਹਰ, ਮਲੋਟ ਅਤੇ ਮੁਕਤਸਰ ਸਾਹਿਬ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਹ ਟੁੱਟਵੇ ਰੂਪ ਵਿਚ ਪੈ ਸਕਦਾ ਹੈ। ਇਨ੍ਹਾਂ ਵਿਚੋਂ ਵੀ ਦੋ-ਚਾਰ ਜਿਲ੍ਹਿਆਂ ਵਿਚ ਭਾਰੀ ਮੀਂਹ ਪੈ ਸਕਦਾ ਹੈ।
10 ਜੂਲਾਈ ਤੋ ਬਾਅਦ ਵੀ ਫਿਰ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ, ਅਗਲਾ ਮੋਸਮ ਦਾ ਅੱਪਡੇਟ ਲੈ ਕੇ ਅਸੀਂ ਜਲਦ ਹਾਜ਼ਰ ਹੋਵਾਂਗੇ।