ਜਲੰਧਰ – ਅੱਜ 28 ਮਰੀਜ਼ਾਂ ਨੇ ਜਿੱਤੀ ਕੋਰੋਨਾ ਜੰਗ, ਕੋਵਿਡ ਕੇਅਰ ਸੈਂਟਰ ਤੋਂ ਮਿਲੀ ਛੁੱਟੀ

0
1110

ਜਲੰਧਰ . ਸਰਕਾਰੀ ਮੈਰੀਟੋਰੀਅਸ ਸਕੂਲ ਵਿਖੇ ਬਣਾਏ ਗਏ ਕੋਵਿਡ ਕੇਅਰ ਸੈਂਟਰ ਤੋਂ ਅੱਜ 28 ਹੋਰ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਛੁੱਟੀ ਦਿੱਤੀ ਗਈ। ਕੋਵਿਡ ਕੇਅਰ ਸੈਂਟਰ ਤੋਂ ਛੁੱਟੀ ਮਿਲਣ ਵਾਲੇ ਮਰੀਜ਼ਾਂ ਵਿੱਚ ਪੂਜਾ, ਕੁਲਵਿੰਦਰ ਕੌਰ, ਸਮੀਰ, ਵਿਜੈ ਸਿੰਘ, ਰਾਮੂ, ਕੁਸ਼ੱਲਿਆ, ਗੌਰੀ, ਮਸਤਾਨ ਸਿੰਘ, ਗੁਰਪ੍ਰੀਤ ਕੌਰ, ਰਾਜਿਦਰ ਕੌਰ, ਸੁਨੀਤਾ, ਰੀਹਾਨਾ, ਸਲਮਾ, ਅਜੀਜ਼, ਨਜ਼ੀਰ, ਨੀਮਤ, ਮੁਜਾਮੀਲ, ਨਸੀਰ, ਪੰਕਜ, ਗੁਰਪ੍ਰੀਤ ਸਿੰਘ, ਮਦਨ ਲਾਲ, ਰਜਤ, ਸੁਖਵਿੰਦਰ ਲਾਲ, ਅਮਰਪ੍ਰੀਤ ਸਿੰਘ, ਜੁਗਰਾਜ ਸਿੰਘ, ਜਸਵੀਰ ਸਿੰਘ, ਜਬਬੀਰ ਅਤੇ ਰੋਹਿਤ ਧੀਰ ਸ਼ਾਮਿਲ ਸਨ ਜਿਨਾ ਨੂੰ ਕੋਵਿਡ-19 ਪ੍ਰਭਾਵਿਤ ਹੋਣ ਉਪਰੰਤ ਕੋਵਿਡ ਕੇਅਰ ਸੈਂਟਰ ਵਿਖੇ ਦਾਖਿਲ ਕਰਵਾਇਆ ਗਿਆ, ਜਿਥੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜਗਦੀਸ਼ ਕੁਮਾਰ ਦੀ ਅਗਵਾਈ ਵਾਲੀ ਟੀਮ ਵਲੋਂ ਪੂਰੀ ਦ੍ਰਿੜਤਾ ਨਾਲ ਇਲਾਜ ਕੀਤਾ ਗਿਆ।

ਛੁੱਟੀ ਮਿਲਣ ‘ਤੇ ਇਨ੍ਹਾਂ ਸਾਰਿਆਂ ਵਲੋਂ ਮੈਡੀਕਲ ਅਤੇ ਪੈਰਾ ਮੈਡੀਕਲ ਅਮਲੇ ਦਾ ਧੰਨਵਾਦ ਕੀਤਾ ਗਿਆ ਜਿਨਾਂ ਵਲੋਂ ਉਨ੍ਹਾਂ ਦਾ ਬਹੁਤ ਚੰਗੀ ਤਰ੍ਹਾਂ ਇਲਾਜ ਦੌਰਾਨ ਖਿਆਲ ਰੱਖਿਆ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਦੀ ਵਚਨਬੱਧਤਾ ਅਤੇ ਹਰੇਕ ਪੰਜਾਬ ਵਾਸੀ ਖਾਸ ਕਰਕੇ ਜਲੰਧਰ ਵਾਸੀਆਂ ਦੀ ਦ੍ਰਿੜ ਇੱਛਾ ਸ਼ਕਤੀ ਨਾਲ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿੱਤ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਸਿਹਤ ਵਿਭਾਗ ਕੋਰੋਨਾ ਵਾਇਰਸ ਖਿਲਾਫ਼ ਜੰਗ ਹਰ ਹਾਲ ਵਿੱਚ ਜਿੱਤਣ ਲਈ ਪਾਬੰਦ ਹੈ।