ਪਾਕਿਸਤਾਨ ਵਾਲੇ ਪੰਜਾਬ ‘ਚ ਹੋਇਆ ਵੱਡਾ ਹਾਦਸਾ, 18 ਸਿੱਖ ਸ਼ਰਧਾਲੂਆਂ ਦੀ ਮੌਤ

0
2829

ਲਾਹੌਰ . ਪਾਕਿਸਤਾਨ ਵਿਚ ਸ਼ੁਕਰਵਾਰ ਦੁਪਹਿਰ ਨੂੰ ਇਕ ਟ੍ਰੇਨ ਹਾਦਸੇ ਵਿਚ 19 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ। ਸਿੱਖ ਸ਼ਰਧਾਲੂਆ ਨੂੰ ਲੈ ਕੇ ਜਾ ਰਹੀ ਬੱਸ ਲਾਹੋਰ ਤੋਂ ਕਰਾਚੀ ਜਾ ਰਹੀ ਸੀ ਸ਼ਾਹ ਹੁਸੈਨ ਐਕਸਪ੍ਰੈਸ ਨਾਲ ਟੱਕਰਾ ਗਈ। ਇਹ ਟੱਕਰ ਫਰੀਦਾਬਾਦ ਸਟੇਸ਼ਨ ਦੇ ਕੋਲ ਹੋਈ। ਨਿਊਜ਼ ਏਜੰਸੀ ਦੇ ਮੁਤਾਬਿਕ 15 ਸ਼ਰਧਾਲੂਆਂ ਦੀ ਮੌਕੇ ‘ਤੇ ਮੌਤ ਹੋ ਗਈ।

ਇਮਰਾਨ ਖਾਨ ਨੇ ਪ੍ਰਗਟਾਇਆ ਦੁੱਖ

ਰੇਲਵੇ ਅਧਿਆਕਾਰੀ ਨੇ ਕਿਹਾ ਕਿ ਐਕਸੀਡੈਂਟ ਦੀ ਵਜ੍ਹਾ ਬਿਨਾ ਗੇਟ ਵਾਲੀ ਰੇਲਵੇ ਕਰਾਸਿੰਗ ਸੀ। ਇਹ ਤੇਜ਼ ਰਫਤਾਰ ਸ਼ਾਹ ਹੁਸੈਨ ਐਕਸਪ੍ਰੈਸ ਨਿਕਲ ਰਹੀ ਸੀ।

ਇਸ ਦੌਰਾਨ ਬਸ ਦੇ ਡਰਾਈਵਰ ਨੇ ਵੀ ਗੇਟ ਕਰਾਸ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਪ੍ਰਧਾਨਮੰਤਰੀ ਇਮਰਾਨ ਖਾਨ ਨੇ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਰੇਲ ਮੰਤਰੀ ਸ਼ੇਖ ਰਸ਼ੀਦ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸਿਆ ਜਾ ਰਿਹਾ ਕਿ ਸਾਰੇ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ।

ਗੁਰੂਦੁਆਰਾ ਵਾਪਸ ਜਾ ਰਹੇ ਸੀ


ਸ਼ੇਖੂਪੁਰਾ ਦੀ ਜ਼ਿਲ੍ਹਾ ਪੁਲਿਸ ਅਫਸਰ ਗਾਜੀ ਸਲਾਹੁਦੀਨ ਨੇ ਘਟਨਾ ਦੀ ਜਾਣਕਾਰੀ ਦਿੱਤੀ ਹੈ। ਘਟਨਾ ਪੰਜਾਬ ਦੇ ਸ਼ੇਖੂਪੁਰਾ ਵਿਚ ਫਰੀਦਾਬਾਦ ਦੀ ਹੈ।

ਇਹ ਕਰਾਚੀ ਤੋਂ ਲਾਹੋਰ ਜਾ ਰਹੀਂ ਸ਼ਾਹ ਹੁਸੈਨ ਐਕਸਪ੍ਰੈਸ ਪ੍ਰੈਸੰਜਰ ਟ੍ਰੇਨ ਸ਼ੇਖੂਪੁਰਾ ਜਾ ਰਹੀ ਵੈਨ ਜਾ ਟੱਕਰਾ ਗਈ। ਸ਼ੇਖੂਪੁਰਾ ਜਿਲ੍ਹੇ ਵਿਚ ਇਹ ਸਿੱਖ ਸ਼ਰਧਾਲੂਆਂ ਗੁਰੂਦੁਆਰਾ ਸੱਚਾ ਸੌਦਾ ਵਾਪਸ ਆ ਰਹੇ ਸੀ।

ਪਿਛਲੇ ਸਾਲ ਵੀ 100 ਲੋਕ ਮਰੇ ਸਨ


ਪਾਕਿਸਤਾਨ ਵਿਚ ਪਿਛਲੇ ਸਾਲ ਅਕਤੂਬਰ ਵਿਚ ਤੇਜ਼ਗਾਮ ਰੇਲ ਹਾਦਸਾ ਹੋਇਆ ਸੀ। ਇਸ ਵਿਚ 100 ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਵੀ ਇਮਰਾਨ ਖਾਨ ਦਾ ਇਕ ਵੀਡੀਓ ਕਾਫੀ ਵਾਈਰਲ ਹੋਇਆ ਸੀ। ਇਸ ਵਿਚ ਉਹਨਾਂ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਸੀ।