ਠੇਕੇ ‘ਤੇ ਰੱਖੇ ਮੁਲਾਜ਼ਮ ਕੱਲ੍ਹ ਕਰਨਗੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

0
365

ਜਲੰਧਰ . ਕੱਲ੍ਹ ਨੂੰ ਦੇਸ਼ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਵਿੱਚ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਕੱਲ੍ਹ ਪੰਜਾਬ ਰੋਡਵੇਜ਼/ਪਨਬਸ ਦੇ 18 ਡਿਪੂਆਂ ਅੱਗੇ ਗੇਟ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਰੋਸ ਪ੍ਰਦਰਸ਼ਨ ਵਿਤਚ ਜੋ ਮੰਗਾਂ ਰੱਖੀਆਂ ਗਈਆਂ ਹਨ। ਉਹ ਹੇਠਾਂ ਲਿਖੀਆਂ ਨੇ।

  • ਪਨਬੱਸ ਸਮੇਤ ਸਾਰੇ ਮਹਿਕਮਿਆਂ ਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ 
  • ਕਿਸਾਨਾਂ ਲਈ ਮੰਡੀਆਂ ਤੋੜਨ ਸਮੇਤ ਤਿੰਨ ਨਵੇਂ ਕਾਨੂੰਨਾ ਨੂੰ ਰੱਦ ਕਰਨ ਦੀ ਮੰਗ 
  • ਡੀਜ਼ਲ, ਪਟਰੋਲ ਦੀਆਂ ਕੀਮਤਾਂ ਦੇ ਵਾਧੇ ਵਾਪਿਸ ਲੈਣ ਅਤੇ ਕੋਮਾਂਤਰੀ ਕੱਚੇ ਤੇਲ ਦੀਆਂ ਕੀਮਤਾਂ ਅਨੁਸਾਰ ਤੇਲ ਦੇ ਰੇਟ ਘੱਟ ਕਰਨ
  • ਸੁਪਰੀਮ ਕੋਰਟ ਦੇ ਫੈਸਲੇ ਬਰਾਬਰ ਕੰਮ ਬਰਾਬਰ ਤਨਖ਼ਾਹ ਨੂੰ ਲਾਗੂ ਨਾ ਕਰਨ ਦੇ ਖਿਲਾਫ
  • ਕਰੋਨਾ ਵਿੱਚ ਡਿਉਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਸਿਹਤ ਸਹੂਲਤਾਂ ਬੀਮਾਂ ਅਤੇ ਕੱਚੇ ਮੁਲਾਜ਼ਮਾਂ ਪੱਕੇ ਕਰਨ ਦੀ ਮੰਗ
  • ਰੋਡਵੇਜ ਬੱਸਾਂ ਨੂੰ ਮਹਿਕਮੇ ਵਲੋਂ ਘੱਟ ਗਿਣਤੀਆਂ ਚਲਾਉਣ ਨਾਲ ਮਹਿਕਮੇ ਨੂੰ ਨੁਕਸਾਨ ਪਹੁੰਚਾਉਣਾ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਮੁਨਾਫਾਦੇਣ ਖ਼ਿਲਾਫ਼ ਗੇਟ ਰੈਲੀ ਸਵੇਰੇ ਸ਼ੋਸ਼ਲ ਡਿਸਟੈਂਸ ਨੂੰ ਤੇ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖ ਕੇ ਕੀਤੀਆ ਜਾਣਗੀਆ।