ਜਲੰਧਰ . ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਦੇਖਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਰੋਨਾ ਦੇ ਹਾਲਾਤ ਨਹੀਂ ਸੰਭਲੇ ਤਾਂ ਪੰਜਾਬ ਸਰਕਾਰ ਦੁਬਾਰਾ ਲੌਕਡਾਊਨ ਲਾਵੇਗੀ। ਉਹਨਾਂ ਕਿਹਾ ਕਿ ਲੁਧਿਆਣਾ, ਜਲੰਧਰ, ਸੰਗਰੂਰ, ਅੰਮ੍ਰਿਤਸਰ ਵਿਚ ਉਦੋਂ ਦੇ ਕੇਸ ਜ਼ਿਆਦਾ ਵੱਧ ਰਹੇ ਹਨ, ਜਦੋਂ ਦਾ ਲੌਕਡਾਊਨ ਖੋਲ੍ਹਿਆ ਹੈ। ਉਹਨਾਂ ਲੋਕਾਂ ਨੂੰ ਆਪਣਾ ਬਚਾਅ ਕਰਨ ਲਈ ਵੀ ਕਿਹਾ। ਜੇਕਰ ਅਗਲੇ ਕੁਝ ਦਿਨਾਂ ਤੱਕ ਹਾਲਾਤ ਇਵੇਂ ਹੀ ਰਹਿੰਦੇ ਨੇ ਤਾਂ ਪੰਜਾਬ ਸਰਕਾਰ ਆਪਣੀ ਨਵੀਂ ਸਮੀਖਿਆ ਅਨੁਸਾਰ ਲੌਕਡਾਊਨ ਲਗਾ ਦੇਵੇਗੀ।
ਫਿਲਹਾਲ ਉਹਨਾਂ ਇਲਾਕਿਆਂ ਨੂੰ ਹੁਣ ਸੀਲ ਕੀਤਾ ਜਾ ਰਿਹਾ ਹੈ ਜਿਹਨਾਂ ਇਲਾਕਿਆਂ ਵਿਚ ਪੰਜ ਜਾਂ ਪੰਜ ਤੋਂ ਵੱਧ ਕੋਰੋਨਾ ਮਰੀਜ਼ ਆ ਰਹੇ ਹਨ। ਇਹਨਾਂ ਹੀ ਇਲਾਕਿਆਂ ਨੂੰ ਮਿੰਨੀ ਕੰਟੇਨਮੈਂਟ ਜ਼ੋਨ ਵੀ ਬਣਾਇਆ ਜਾ ਰਿਹਾ ਹੈ।