ਜਲੰਧਰ . ਜ਼ਿਲ੍ਹੇ ਦੀਆਂ ਕੋਰੋਨਾ ਅਪਡੇਟ ਦੇ ਨਾਲ-ਨਾਲ 4 ਹੋਰ ਖਬਰਾਂ ਨੂੰ ਤੁਸੀਂ ਹੇਠਾਂ ਪੜ੍ਹੇ ਸਕਦੇ ਹੋ।
1 ਪਰਿਵਾਰ ਦੇ 7 ਮਰੀਜ਼ਾਂ ਸਮੇਤ ਕੋਰੋਨਾ ਦੇ ਕੱਲ੍ਹ ਆਏ 44 ਕੇਸ
ਬੁੱਧਵਾਰ ਨੂੰ ਜ਼ਿਲ੍ਹੇ ਵਿਚ 44 ਹੋਰ ਕੇਸ ਸਾਹਮਣੇ ਆਏ ਸਨ, ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸ਼ਨਪੁਰ ਦੇ ਨਜ਼ਦੀਕ ਨਿਊ ਉਪਕਾਰ ਨਗਰ ਦੇ ਇਕ ਪਰਿਵਾਰ ਦੇ 7 ਮੈਂਬਰਾਂ ਨੂੰ ਕੋਰੋਨਾ ਨੇ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ। ਲੋਕਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਨੂੰ ਵੀ ਕੋਰੋਨਾ ਹੋਣਾ ਸ਼ੁਰੂ ਹੋ ਗਿਆ ਹੈ। ਜਲੰਧਰ ਵਿਚ 125 ਮਰੀਜਾਂ ਦਾ ਇਲਾਜ ਕਰਨ ਵਾਲੀ Emergency Medical Officer ਨੂੰ ਕੋਰੋਨਾ ਦੀ ਲਾਗ ਲੱਗ ਗਈ ਹੈ। ਜਿਲ੍ਹੇ ਵਿਚ ਕੋਰੋਨਾ ਨਾਲ ਹੁਣ ਤੱਕ 19 ਮੌਤਾਂ ਹੋ ਚੁੱਕੀਆਂ ਨੇ। ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 650 ਤੋਂ ਪਾਰ ਹੋ ਗਈ ਹੈ ਤੇ ਐਕਟਿਵ ਕੇਸ 385 ਦੇ ਕਰੀਬ ਹਨ।
ਕੱਲ੍ਹ ਆਏ ਕੇਸਾਂ ਦੇ ਇਲਾਕੇ
ਸ਼ਹਿਰੀ ਖੇਤਰ
- ਨਿਊ ਉਪਕਾਰ ਨਗਰ
- ਪੀਏਪੀ ਕੰਪਲੈਕਸ
- ਗੁਜ਼ਰਾਲ ਨਗਰ
- ਰਾਜਾ ਗਾਰਡਨ
- ਅਵਤਾਰ ਨਗਰ
- ਕਾਲੀਆਂ ਕਾਲੋਨੀ
ਦਿਹਾਤੀ ਇਲਾਕੇ
- ਅੱਡਾ ਮਹਿਤਪੁਰ
- ਪਿੰਡ ਚੂਹੜਵਾਲੀ
- ਲੇਸੜੀਵਾਲ
- ਪਧਿਆਣਾ
- ਜੰਡੂਸਿੰਘਾ
2. ਕੋਰੋਨਾ ਤੋਂ ਬਾਅਦ ਹੁਣ ਡੇਂਗੂ ਦਾ ਖਤਰਾ ਲੱਗਾ ਮੰਡਰਾਉਣ
ਕੋਰੋਨਾ ਤੋਂ ਬਾਅਦ ਹੁਣ ਜਲੰਧਰ ਵਿਚ ਡੇਂਗੂ ਨੇ ਦਸਤਕ ਦੇ ਦਿੱਤੀ ਹੈ। ਸਿਹਤ ਵਿਭਾਗ ਦੀ ਟੀਮ ਨੂੰ ਜਲੰਧਰ ਦੇ 25 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਹੈ। ਮਾਨਸੂਨ ਸ਼ੁਰੂ ਹੋਣ ਨਾਲ ਇਸ ਦੇ ਵੱਧਣ ਦੇ ਆਸਾਰ ਜਿਆਦਾ ਹਨ।
ਜਲੰਧਰ ਦੇ ਇਹਨਾਂ ਇਲਾਕਿਆਂ ਵਿਚ ਡੇਂਗੂ ਦਾ ਰਿਸਕ ਵੱਧ ਹੈ
ਮਕਸੂਦਾਂ, ਸੁਰਜੀਤ ਨਗਰ, ਅਰਬਨ ਸਟੇਟ, ਭਾਰਗੋ ਕੈਂਪ, ਚੁਗਿੱਟੀ, ਦੀਪ ਨਗਰ ਆਦਿ ਇਲਾਕੇ ਹਨ।
3 ਮਾਨਸੂਨ ਦੀ ਹੋਈ ਪਹਿਲੀਂ ਬਾਰਿਸ਼,ਜੁਲਾਈ ਵਿਚ ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ
ਮਾਨਸੂਨ ਦੀ ਬੁੱਧਵਾਰ ਨੂੰ ਚੰਗੀ ਸ਼ੁਰੂਆਤ ਹੋਈ। ਜਲੰਧਰ ਦਾ ਪਾਰਾ 30 ਡਿਗਰੀ ਤਕ ਪਹੁੰਚ ਗਿਆ ਸੀ। ਤੇਜ਼ ਹਵਾਵਾਂ ਨੇ ਜਲੰਧਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦੁਆਈ। ਅਗਲੇ ਕੁਝ ਦਿਨਾਂ ਵਿਚ ਬੱਦਲਵਾਈ ਤੇ ਤੇਜ਼ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਿਛਲੇ ਕਈ ਸਾਲਾਂ ਦੇ ਮੁਕਾਬਲੇ ਇਸ ਸਾਲ ਜੁਲਾਈ ਵਿਚ ਵੱਧ ਬਾਰਿਸ਼ ਹੋਣ ਦੀਆਂ ਉਮੀਦਾਂ ਹਨ।
4 ਜਲੰਧਰ ਦੇ ਫਗਵਾੜਾ ਗੇਂਟ ਤੋਂ ਹਰਿਆਣਾ ਪੁਲਿਸ ਨੇ ਫੜਿਆ ਗੈਂਗਸਟਰ
ਕੱਲ੍ਹ ਫਗਵਾੜਾ ਗੇਂਟ ਸਥਿਤ ਗੋਲੀਆਂ ਚੱਲ ਗਈਆਂ। ਅਜੈ ਕੁਮਾਰ ਨਾਂ ਦੇ ਇਕ ਗੈਂਗਸਟਰ ਨੂੰ ਫੜ੍ਹਨ ਲਈ ਇਹ ਗੋਲੀਆਂ ਚਲਾਈਆਂ ਗਈਆਂ ਸਨ। ਹਰਿਆਣਾ ਪੁਲਿਸ ਇਕ ਮਹੀਨੇ ਤੋਂ ਇਸ ਗੈਂਗਸਟਰ ਨੂੰ ਲੱਭ ਰਹੀ ਸੀ। ਨੰਬਰ ਟਰੇਸ ਕਰਨ ਤੇ ਪਤਾ ਲੱਗਾ ਕਿ ਇਹ ਗੈਂਗਸਟਰ ਜਲੰਧਰ ਵਿਚ ਹੈ, ਤਾਂ ਹਰਿਆਣਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਗੈਂਗਸਟਰ ਉਪਰ 7 ਕ੍ਰਰਾਈਮ ਦੇ ਕੇਸ ਚੱਲ ਰਹੇ ਹਨ।
5. ਮਾਡਲ ਹਾਊਸ ਦੇ ਲੋਕਾਂ ਨੇ, ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਕੌਂਸਲਰ ਘਰ ਭੇਜੀਆਂ
ਵਾਰਡ ਨੰਬਰ 38 ਦੇ ਲੋਕ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਲੋਕਾਂ ਦੁਆਰਾਂ ਸਮੱਸਿਆ ਦਾ ਹੱਲ ਨਾ ਦੇਖਦੇ ਹੋਏ ਉਹਨਾਂ ਨੇ ਕੌਂਸਲਰ ਓਂਕਾਰ ਰਾਜੀਵ ਟਿੱਕਾ ਦੇ ਘਰ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਭੇਜ ਦਿੱਤੀਆਂ। ਇਸ ਤੋਂ ਬਾਅਦ ਕੌਂਸਲਰ ਨੇ ਦੋ ਦਿਨ ਵਿਚ ਸਮੱਸਿਆ ਹੱਲ ਕਰਵਾਉਣ ਦਾ ਦਾਅਵਾ ਕੀਤਾ।
ਜਲੰਧਰ ਦਾ ਹਰ ਅਪਡੇਟ ਸਿੱਧਾ ਮੋਬਾਈਲ ‘ਤੇ
• ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ।
• Whatsapp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।
• ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ ਨਾਲ ਵੀ ਜ਼ਰੂਰ ਜੁੜੋ।