ਅੰਮ੍ਰਿਤਸਰ ਦੇ ਰੈਸਟੋਰੈਂਟ ’ਚ ਪੀਜ਼ਾ ’ਚੋਂ ਨਿਕਲੀ ਲੋਹੇ ਦੀ ਨੁਕੀਲੀ ਚੀਜ਼, ਮਹਿਲਾਵਾਂ ਨੇ ਕੀਤਾ ਹੰਗਾਮਾ

0
12

ਅੰਮ੍ਰਿਤਸਰ, 3 ਨਵੰਬਰ | ਅੰਮ੍ਰਿਤਸਰ ਦੇ ਪਜੈਰੀਆ ਰੈਸਟੋਰੈਂਟ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਪੀਜ਼ਾ ਖਾ ਰਹੀਆਂ ਕੁਝ ਮਹਿਲਾਵਾਂ ਨੂੰ ਉਸ ਵਿੱਚੋਂ ਲੋਹੇ ਦੀ ਨੁਕੀਲੀ ਚੀਜ਼ ਮਿਲੀ। ਇਸ ਘਟਨਾ ਤੋਂ ਬਾਅਦ ਮਹਿਲਾਵਾਂ ਨੇ ਰੈਸਟੋਰੈਂਟ ਵਿੱਚ ਆਪਣਾ ਰੋਸ ਜ਼ਾਹਰ ਕੀਤਾ।

ਜਾਣਕਾਰੀ ਮੁਤਾਬਕ, ਮਹਿਲਾਵਾਂ ਜਦੋਂ ਰੈਸਟੋਰੈਂਟ ਵਿੱਚ ਪੀਜ਼ਾ ਖਾ ਰਹੀਆਂ ਸਨ ਤਾਂ ਉਨ੍ਹਾਂ ਨੂੰ ਪੀਜ਼ਾ ਵਿੱਚੋਂ ਇੱਕ ਨੁਕੀਲੀ ਲੋਹੇ ਦੀ ਚੀਜ਼ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਰੈਸਟੋਰੈਂਟ ਦੇ ਪ੍ਰਬੰਧਕਾਂ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ।

ਮਹਿਲਾਵਾਂ ਨੇ ਰੈਸਟੋਰੈਂਟ ਦੇ ਮੈਨੇਜਰ ਦੇ ਵਿਹਾਰ ’ਤੇ ਵੀ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨਾਲ ਠੀਕ ਤਰੀਕੇ ਨਾਲ ਗੱਲ ਨਹੀਂ ਕੀਤੀ ਗਈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਫਿਲਹਾਲ ਰੈਸਟੋਰੈਂਟ ਪ੍ਰਬੰਧਕਾਂ ਵੱਲੋਂ ਇਸ ਮਾਮਲੇ ’ਤੇ ਕੋਈ ਪੱਖ ਸਾਹਮਣੇ ਆਉਣ ਦੀ ਜਾਣਕਾਰੀ ਨਹੀਂ ਹੈ।