ਗੁਰਜੋਤ ਕੌਰ ਗੁਰੂ ਨਾਨਕ ਦੇਵ ‘ਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ 6ਵੀਂ ਵਾਰ ਬਣੇ ਮੈਂਬਰ

0
119

ਪੰਜਾਬੀ ਵਿਸ਼ੇ ਦਾ ਸਿਲੇਬਸ ਤਿਆਰ ਕਰਦੀ ਹੈ ਬੀ ਓ ਸੀ
20 ਜੁਲਾਈ -ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ ਅਦਾਰਾ ‘ਅਜੀਤ’ ਦੇ ਸੀਨੀਅਰ ਐਗਜ਼ੀਕਿਊਟਿਵ ਮੈਡਮ ਗੁਰਜੋਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ 6ਵੀਂ ਵਾਰ ਮੈਂਬਰ ਨਿਯੁਕਤ ਕੀਤਾ ਹੈ।ਉਹ ਇਸ ਅਹਿਮ ਅਹੁਦੇ ‘ਤੇ 1 ਜੁਲਾਈ 2026 ਤੋਂ ਲੈ ਕੇ 30 ਜੂਨ 2027 ਤੱਕ ਆਪਣੀਆ ਸੇਵਾਵਾਂ ਨਿਭਾਉੁਣਗੇ।ਉਨ੍ਹਾਂ ਦੀ ਨਿਯੁਕਤੀ ਬੋਰਡ ਆਫ ਕੰਟਰੋਲ ‘ਚ ਪੰਜਾਬੀ ਵਿਸ਼ੇ ‘ਤੇ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਬੋਰਡ ਆਫ ਕੰਟਰੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਭ ਤੋਂ ਅਹਿਮ ਸੰਸਥਾ ਹੈ।ਗੁਰਜੋਤ ਕੌਰ ਬੋਰਡ ਆਫ਼ ਕੰਟਰੋਲ ਦੇ ਨਾਲ-ਨਾਲ ਇਸ ਤੋਂ ਪਹਿਲਾ ‘ਵਰਸਿਟੀ ਦੇ ਬੋਰਡ ਆਫ ਸਟੱਡੀਜ਼ ਦੇ ਮੈਂਬਰ ਵੀ ਰਹਿ ਚੁੱਕੇ ਹਨ।ਬੋਰਡ ਆਫ ਕੰਟਰੋਲ ਨੇ ਹੀ ਪੰਜਾਬੀ ਵਿਸ਼ੇ ਦਾ ਮੁੱਢਲੇ ਤੋਂ ਲੈ ਕੇ ਪੀ. ਐੱਚ. ਡੀ. ਤੱਕ ਦਾ ਸਿਲੇਬਸ ਤਿਆਰ ਕਰਨਾ ਹੁੰਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਵਲੋਂ ਬੋਰਡ ਆਫ ਕੰਟਰੋਲ ’ਚ ਬਤੌਰ ਉੱਘੇ ਸਨਅਤਕਾਰ ਵਜੋਂ ਗੁਰਜੋਤ ਕੌਰ ਤੋਂ ਇਲਾਵਾ ਪੰਜਾਬੀ ਅਧਿਐਨ ਸਕੂਲ ਦੇ ਮੁੱਖੀ ਪ੍ਰੋ: ਡਾ. ਮਨਜਿੰਦਰ ਸਿੰਘ ਨੂੰ ਚੇਅਰਪਰਸਨ, ਪ੍ਰੋ: ਡਾ. ਰਵੀ ਰਵਿੰਦਰ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਨੂੰ ਵਿਸ਼ਾ ਮਾਹਿਰ ਵਜੋਂ ਨਿਯੁਕਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਪੰਜਾਬ ਅਧਿਐਨ ਸਕੂਲ ਦੇ ਡਾ. ਬਲਜੀਤ ਕੌਰ, ਡਾ. ਹਰਿੰਦਰ ਕੌਰ, ਡਾ. ਮੇਘਾ ਸਲਵਾਨ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ ਮੈਂਬਰ ਹੋਣਗੇ।
ਇਸ ਸਬੰਧੀ ਮੈਡਮ ਗੁਰਜੋਤ ਕੌਰ ਨੇ ’ਵਰਸਿਟੀ ਵਲੋਂ ਸੌਪੀ ਗਈ ਜਿੰਮੇਵਾਰੀ ਲਈ ਉਪ ਕੁਲਪਤੀ ਪੋ੍ਰ: ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵਲੋਂ ਹਮੇਸ਼ਾ ਹੀ ਆਪਣੇ ਪਰਿਵਾਰ ਖਾਸ ਕਰਕੇ ਪਿਤਾ ਪਦਮ ਵਿਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਪਾਸੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰਨ ਸਬੰਧੀ ਬਹੁਤ ਕੁੱਝ ਸਿੱਖਿਆ ਹੈ ਅਤੇ ਉਨ੍ਹਾਂ ਦੀ ਪ੍ਰੇਰਣਾਂ ਸਦਕਾ ਹੀ ਉਹ ਹਮੇਸ਼ਾ ਮਾਂ ਬੋਲੀ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਯਤਨਸ਼ੀਲ ਰਹੇ ਹਨ ਅਤੇ ਅਜਿਹੇ ‘ਚ ਉਹ ਵਰਸਿਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਨਿਭਾਉਣ ਲਈ ਪਹਿਲਾਂ ਵਾਂਗ ਹੀ ਹਰ ਸੰਭਵ ਉਪਰਾਲਾ ਕਰਨਗੇ ਤਾਂ ਜੋ ਮਾਂ ਬੋਲੀ ਪੰਜਾਬੀ ਨੂੰ ਜਿਥੇ ਬਣਦਾ ਮਾਣ ਸਤਿਕਾਰ ਮਿਲਦਾ ਰਹੇ ਉਥੇ ਹੀ ਅਜੋਕੇ ਸਮੇਂ ਦੌਰਾਨ ਵਿਿਦਆਰਥੀਆ ਲਈ ਪੰਜਾਬੀ ਭਾਸ਼ਾ ‘ਚ ਵਧੇਰੇ ਰੁਜਗਾਰ ਦੇ ਵਸੀਲੇ ਪੈਦਾ ਕਰਨ ਲਈ ਲੋੜੀਦੇ ਕਦਮ ਅਤੇ ਆਧੁਨਿਕ ਢੰਗ ਤਰੀਕਿਆ ਨਾਲ ਮਾਂ ਬੋਲੀ ਨੂੰ ਹੋਰ ਪ੍ਰਫੁਲਿਤ ਕਰਨ ਲਈ ਹਮੇਸ਼ਾ ਵਾਂਗ ਤਤਪਰ ਰਹਿਣਗੇ।