ਹੁਸ਼ਿਆਰਪੁਰ ‘ਚ ਦਿਨ-ਦਿਹਾੜੇ 9 ਸਾਲ ਦਾ ਬੱਚਾ ਕੀਤਾ ਕਿਡਨੈਪ, ਵੀਡੀਓ ‘ਚ ਵੇਖੋ ਕਿਵੇਂ ਦਿੱਤਾ ਵਾਰਦਾਤ ਨੂੰ ਅੰਜਾਮ

0
2917

ਹੁਸ਼ਿਆਰਪੁਰ (ਅਮਰੀਕ ਕੁਮਾਰ) | ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਪਿੰਡ ਬਹਿਬੋਵਾਲ ਛੰਨੀਆਂ ਵਿੱਚ 5 ਨੌਜਵਾਨ ਇਕ 9 ਸਾਲਾ ਬੱਚੇ ਨੂੰ ਘਰੋਂ ਚੁੱਕ ਕੇ ਫ਼ਰਾਰ ਹੋ ਗਏ। ਬੱਚੇ ਦੀ ਪਛਾਣ ਬਾਲਨੂਰ ਸਿੰਘ ਵਜੋਂ ਹੋਈ ਹੈ।

ਦਸੂਹਾ ਪੁਲਿਸ ਮੁਤਾਬਕ ਬੱਚੇ ਦੀ ਭਾਲ ਲਈ 3 ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਮਾਮਲੇ ‘ਚ ਬੱਚੇ ਦੀ ਮਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ, ਜੋ ਘਰੇਲੂ ਵਿਵਾਦ ਕਾਰਨ ਪਿਛਲੇ ਇਕ ਸਾਲ ਤੋਂ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਹੈ।

ਅਗਵਾ ਹੋਏ ਬੱਚੇ ਦੇ ਦਾਦਾ-ਦਾਦੀ ਨੇ ਦੱਸਿਆ ਕਿ ਜਦੋਂ ਘਰ ‘ਚ ਅਗਵਾ ਦੀ ਘਟਨਾ ਵਾਪਰੀ ਤਾਂ ਬਾਲਨੂਰ ਆਪਣੀ ਦਾਦੀ ਨਾਲ ਇਕੱਲਾ ਸੀ। ਗੇਟ ‘ਤੇ 2 ਵਿਅਕਤੀ ਆਏ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੇਸ ਉਨ੍ਹਾਂ ਦੀ ਨੂੰਹ ਨਾਲ ਅਦਾਲਤ ‘ਚ ਚੱਲ ਰਿਹਾ ਹੈ, ਜਿਸ ਕਾਰਨ ਉਹ ਕੁਝ ਕਾਗਜ਼ ਲੈ ਕੇ ਆਏ ਹਨ, ਜੋ ਜਾਂਚ ‘ਚ ਜ਼ਰੂਰੀ ਹਨ।

ਇਸ ਸਬੰਧੀ ਉਹ ਆਪਣੇ ਪਰਿਵਾਰ ਨੂੰ ਫੋਨ ਕਰਕੇ ਲੋਕਾਂ ਨੂੰ ਬੁਲਾ ਲੈਣ। ਬਾਲਨੂਰ ਦੀ ਦਾਦੀ ਜਦੋਂ ਘਰ ਦੇ ਅੰਦਰ ਗਈ ਤਾਂ ਬੱਚੇ ਨੂੰ ਇਕ ਸਵਿਫਟ ਕਾਰ ਵਿੱਚ 5 ਬਦਮਾਸ਼ਾਂ ਨੇ ਗੇਟ ਤੋਂ ਚੁੱਕ ਲਿਆ।

ਅਗਵਾ ਕਰਨ ਦਾ ਕਾਰਨ ਉਸ ਦੀ ਨੂੰਹ ਦੇ ਪਿੰਡ ਦੇ ਇਕ ਵਿਅਕਤੀ ਨਾਲ ਉਸ ਦੇ ਨਾਜਾਇਜ਼ ਸੰਬੰਧ ਦੱਸੇ ਜਾ ਰਹੇ ਹਨ ਤੇ ਉਹ ਇਕ ਸਾਲ ਤੋਂ ਦਸੂਹਾ ਵਿੱਚ ਵੱਖ ਰਹਿ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨੂੰਹ ਨੇ ਪ੍ਰੇਮੀ ਨਾਲ ਮਿਲ ਕੇ ਬੱਚੇ ਨੂੰ ਅਗਵਾ ਕੀਤਾ ਹੈ।

ਇਸ ਸਬੰਧੀ ਦਸੂਹਾ ਦੇ ਥਾਣਾ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ 3 ਟੀਮਾਂ ਦਾ ਗਠਨ ਕੀਤਾ ਗਿਆ, ਜੋ ਬੱਚੇ ਦੀ ਭਾਲ ਕਰ ਰਹੀਆਂ ਹਨ। ਬੱਚੇ ਬਾਲਨੂਰ ਦੀ ਮਾਂ ਹਰਮੀਤ ਕੌਰ ਨੇ ਹੀ ਬੱਚੇ ਨੂੰ ਅਗਵਾ ਕਰਨ ਦਾ ਸ਼ੱਕ ਹੈ, ਜਿਸ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ