ਜਲੰਧਰ ‘ਚ ਕੋਰੋਨਾ ਨਾਲ 1 ਦਿਨ ‘ਚ ਹੋਈਆਂ 9 ਮੌਤਾਂ, ਗਿਣਤੀ ਹੋਈ 129, 105 ਨਵੇਂ ਕੇਸ ਵੀ ਸਾਹਮਣੇ ਆਏ

0
877

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਕੇਸ ਦਾ ਅੰਕੜਾ ਵੱਧਣ ਦੇ ਨਾਲ ਹੁਣ ਮੌਤਾਂ ਦਾ ਅੰਕੜਾ ਵੀ ਵੱਧਣਾ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਨਾਲ 9 ਮੌਤਾਂ ਹੋ ਗਈਆਂ ਹਨ। ਅੱਜ ਹੀ ਕੋਰੋਨਾ ਦੇ 105 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਦੂਸਰੇ ਪਾਸੇ ਮੈਡੀਕਲ ਕਾਲਜ ਤੋਂ 324 ਲੋਕਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ। ਅੱਜ ਆਏ ਕੇਸਾਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5181 ਤੇ ਮੌਤਾਂ ਦੀ 129 ਹੋ ਗਈ ਹੈ।