ਜਲੰਧਰ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ, ਕੋਰੋਨਾ ਦੇ 84 ਨਵੇਂ ਮਾਮਲੇ ਆਏ ਸਾਹਮਣੇ, ਗਿਣਤੀ ਹੋਈ 1400 ਤੋਂ ਪਾਰ

0
569

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਸਵੇਰੇ ਜਲੰਧਰ ਵਿਚ ਜੂਡਿਸ਼ੀਅਲ ਮੈਜਿਸਟ੍ਰੇਟ ਹਰਮੀਤ ਕੌਰ ਪੁਰੀ ਜੱਜ ਸਮੇਤ 84 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਆਏ ਮਾਮਲਿਆਂ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 1427 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿਚ ਕੋਰੋਨਾ ਨਾਲ ਪਿਛਲੇ 5 ਦਿਨਾਂ ਵਿਚ 6 ਮੌਤਾਂ ਵੀ ਹੋ ਗਈਆਂ ਹਨ। ਅੱਜ ਆਏ ਮਾਮਲਿਆਂ ਦੀ ਅਜੇ ਤਕ ਕੋਈ ਵੀ ਇਲਾਕਾ ਜਾਣਕਾਰੀ ਨਹੀਂ ਆਈ ਹੈ ਜਿਵੇਂ ਹੀ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਸੀਂ ਇੱਥੇ ਅਪਡੇਟ ਕਰ ਦਿਆਂਗੇ।